ਭੀਖੀ, 22 ਮਈ (ਪੰਜਾਬ ਪੋਸਟ – ਕਮਲ ਜਿੰਦਲ) – ਭੀਖੀ ਦੇ ਇੱਕ ਪਰਿਵਾਰ ਵੱਲੋਂ ਆਪਣੇ ਬੇਟੇ ਦੇ ਜਨਮ ਦਿਨ ’ਤੇ ਪੌਦਾ ਲਗਾਉਣ ਉਪਰੰਤ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ।ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਵਿਖੇ ਹਾਵਿਸ਼ ਗਰਗ ਦੇ ਜਨਮ ਦਿਨ ’ਤੇ ਉਸ ਦੇ ਪਿਤਾ ਪੰਕਜ ਗਰਗ ਸਪੁੱਤਰ ਸੰਭੂ ਗਰਗ ਵਲੋਂ ਨਵੀਂ ਪਿਰਤ ਪਾਉਂਦਿਆਂ 200 ਦੇ ਲਗਭਗ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਬੇਟੇ ਦਾ ਜਨਮ ਮਨਾਇਆ।ਪ੍ਰਿੰਸੀਪਲ ਬੇਅੰਤ ਕੌਰ ਸ.ਸ. ਸਕੂਲ (ਲੜਕੀਆਂ) ਅਤੇ ਪ੍ਰਾਇਮਰੀ ਸਕੂਲ ਮੁੱਖ ਅਧਿਆਪਕ ਰਵੀ ਕੁਮਾਰ ਨੇ ਕਿਹਾ ਕਿ ਇਹ ਅਸਲ ਸਮਾਜ ਸੇਵਾ ਹੈ, ਉਨ੍ਹਾਂ ਨੇ ਇਸ ਵਡਮੁੱਲੇ ਕਾਰਜ਼ ਦੀ ਸ਼ਲਾਘਾ ਕੀਤੀ। ਇਸ ਮੌਕੇ ਅਧਿਆਪਕ ਕੁਲਦੀਪ ਸਿੰਘ, ਰੀਤੂ ਗਰਗ, ਐਮ.ਸੀ. ਸੀਮਾ ਰਾਣੀ, ਪ੍ਰਾਇਮਰੀ ਸਕੂਲ ਕਮੇਟੀ ਚੇਅਰਮੈਨ ਬਲਵੀਰ ਸਿੰਘ, ਹਰਵਿੰਦਰ ਭੀਖੀ ਤੋਂ ਇਲਾਵਾ ਸਮੂਹ ਸਕੂਲ ਸਟਾਫ਼ ਮੈਂਬਰ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media