ਭੀਖੀ, 22 ਮਈ (ਪੰਜਾਬ ਪੋਸਟ – ਕਮਲ ਜਿੰਦਲ) – ਮੋਟਰਸਾਇਕਲ ਰੈਂਪ ਨਾਲ ਟਕਰਾਉਣ ਕਾਰਨ ਸੜਕ ਕਿਨਾਰੇ ਬਣੇ ਪਾਣੀ ਨਿਕਾਸੀ ਨਾਲ਼ੇ ਵਿੱਚ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਜੋ ਜਾਣ ਦੀ ਖਬਰ ਹੈ।ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਜਗਸੀਰ ਸਿੰਘ (33) ਪੁੱਤਰ ਸਵ. ਸੁਖਦੇਵ ਰਾਮ ਵਾਸੀ ਵਾਰਡ ਨੰ: 6 ਭੀਖੀ ਤੋਂ ਬਰਨਾਲਾ ਰੋਡ ਵੱਲ ਪਿੰਡ ਸਮਾਓ ਵਾਲੇ ਪਾਸੇ ਜਾ ਰਿਹਾ ਸੀ ਤਾਂ ਅਚਾਨਕ ਉਸ ਦਾ ਮੋਟਰਾਸਾਈਕਲ ਰੈਂਪ ਨਾਲ ਟਕਰਾ ਗਿਆ ਤਾਂ ਉਹ ਪਾਣੀ ਦੇ ਨਿਕਾਸੀ ਨਾਲੇ ਵਿਚ ਮੂਧੇ ਮੂੰਹ ਜਾ ਡਿੱਗਾ ਅਤੇ ਸਾਹ ਬੰਦ ਹੋਣ ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਭਰਾ ਬੀਰਬਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਗਸੀਰ ਟਰੈਕਟਰ ’ਤੇ ਡਰਾਇਵਰੀ ਕਰਦਾ ਸੀ, ਪਿੰਡ ਸਮਾਓ ਵਾਲੇ ਪਾਸੇ ਕੰਪਿਊਟਰ ਕਰਾਹੇ ਦੇ ਚੱਲ ਰਹੇ ਕੰਮ ਨੂੰ ਵੇਖਣ ਜਾ ਰਿਹਾ ਸੀ।ਮ੍ਰਿਤਕ ਆਪਣੇ ਪਿੱਛੇ ਆਪਣੀ ਮਾਂ ਤੇ ਭਰਾ ਛੱਡ ਗਿਆ ਹੈ।ਪੁਲਿਸ ਨੇ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …