Saturday, December 21, 2024

ਪੌਦੇ ਲਗਾ ਕੇ ਮਨਾਇਆ ਬੱਚੇ ਦਾ ਜਨਮ ਦਿਨ

PPN2205201801ਭੀਖੀ, 22 ਮਈ (ਪੰਜਾਬ ਪੋਸਟ – ਕਮਲ ਜਿੰਦਲ) – ਭੀਖੀ ਦੇ ਇੱਕ ਪਰਿਵਾਰ ਵੱਲੋਂ ਆਪਣੇ ਬੇਟੇ ਦੇ ਜਨਮ ਦਿਨ ’ਤੇ ਪੌਦਾ ਲਗਾਉਣ ਉਪਰੰਤ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ।ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਵਿਖੇ  ਹਾਵਿਸ਼ ਗਰਗ ਦੇ ਜਨਮ ਦਿਨ ’ਤੇ ਉਸ ਦੇ ਪਿਤਾ ਪੰਕਜ ਗਰਗ ਸਪੁੱਤਰ ਸੰਭੂ ਗਰਗ ਵਲੋਂ ਨਵੀਂ ਪਿਰਤ ਪਾਉਂਦਿਆਂ 200 ਦੇ ਲਗਭਗ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਬੇਟੇ ਦਾ ਜਨਮ ਮਨਾਇਆ।ਪ੍ਰਿੰਸੀਪਲ ਬੇਅੰਤ ਕੌਰ ਸ.ਸ. ਸਕੂਲ (ਲੜਕੀਆਂ) ਅਤੇ ਪ੍ਰਾਇਮਰੀ ਸਕੂਲ ਮੁੱਖ ਅਧਿਆਪਕ ਰਵੀ ਕੁਮਾਰ ਨੇ ਕਿਹਾ ਕਿ ਇਹ ਅਸਲ ਸਮਾਜ ਸੇਵਾ ਹੈ, ਉਨ੍ਹਾਂ ਨੇ ਇਸ ਵਡਮੁੱਲੇ ਕਾਰਜ਼ ਦੀ ਸ਼ਲਾਘਾ ਕੀਤੀ। ਇਸ ਮੌਕੇ ਅਧਿਆਪਕ ਕੁਲਦੀਪ ਸਿੰਘ, ਰੀਤੂ ਗਰਗ, ਐਮ.ਸੀ. ਸੀਮਾ ਰਾਣੀ, ਪ੍ਰਾਇਮਰੀ ਸਕੂਲ ਕਮੇਟੀ ਚੇਅਰਮੈਨ ਬਲਵੀਰ ਸਿੰਘ, ਹਰਵਿੰਦਰ ਭੀਖੀ ਤੋਂ ਇਲਾਵਾ ਸਮੂਹ ਸਕੂਲ ਸਟਾਫ਼ ਮੈਂਬਰ ਹਾਜ਼ਰ ਸਨ।
 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply