Wednesday, March 18, 2026

ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੋਤ

PPN2205201802ਭੀਖੀ, 22 ਮਈ (ਪੰਜਾਬ ਪੋਸਟ – ਕਮਲ ਜਿੰਦਲ) – ਮੋਟਰਸਾਇਕਲ ਰੈਂਪ ਨਾਲ ਟਕਰਾਉਣ ਕਾਰਨ ਸੜਕ ਕਿਨਾਰੇ ਬਣੇ ਪਾਣੀ ਨਿਕਾਸੀ ਨਾਲ਼ੇ ਵਿੱਚ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਜੋ ਜਾਣ ਦੀ ਖਬਰ ਹੈ।ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਜਗਸੀਰ ਸਿੰਘ (33) ਪੁੱਤਰ ਸਵ. ਸੁਖਦੇਵ ਰਾਮ ਵਾਸੀ ਵਾਰਡ ਨੰ: 6 ਭੀਖੀ ਤੋਂ ਬਰਨਾਲਾ ਰੋਡ ਵੱਲ ਪਿੰਡ ਸਮਾਓ ਵਾਲੇ ਪਾਸੇ ਜਾ ਰਿਹਾ ਸੀ ਤਾਂ ਅਚਾਨਕ ਉਸ ਦਾ ਮੋਟਰਾਸਾਈਕਲ ਰੈਂਪ ਨਾਲ ਟਕਰਾ ਗਿਆ ਤਾਂ ਉਹ ਪਾਣੀ ਦੇ ਨਿਕਾਸੀ ਨਾਲੇ ਵਿਚ ਮੂਧੇ ਮੂੰਹ ਜਾ ਡਿੱਗਾ ਅਤੇ ਸਾਹ ਬੰਦ ਹੋਣ ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਭਰਾ ਬੀਰਬਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਗਸੀਰ ਟਰੈਕਟਰ ’ਤੇ ਡਰਾਇਵਰੀ ਕਰਦਾ ਸੀ, ਪਿੰਡ ਸਮਾਓ ਵਾਲੇ ਪਾਸੇ ਕੰਪਿਊਟਰ ਕਰਾਹੇ ਦੇ ਚੱਲ ਰਹੇ ਕੰਮ ਨੂੰ ਵੇਖਣ ਜਾ ਰਿਹਾ ਸੀ।ਮ੍ਰਿਤਕ ਆਪਣੇ ਪਿੱਛੇ ਆਪਣੀ ਮਾਂ ਤੇ ਭਰਾ ਛੱਡ ਗਿਆ ਹੈ।ਪੁਲਿਸ ਨੇ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
 

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply