Wednesday, June 17, 2026

ਝੋਨੇ ਸਿੱਧੀ ਬਿਜ਼ਾਈ ਕਰਨਾ ਸਮੇਂ ਦੀ ਲੋੜ – ਡਾ. ਸੋਢੀ

PPN2305201803ਭੀਖੀ, 23 ਮਈ (ਪੰਜਾਬ ਪੋਸਟ – ਕਮਲ ਜਿੰਦਲ) – ਪਿੰਡ ਕੋਟੜਾ ਕਲਾਂ ਜ਼ਿਲ੍ਹਾ ਮਾਨਸਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕੀਤੀ ਗਈ।ਕ੍ਰਿਸੀ ਵਿਗਿਆਨ ਕੇਂਦਰ ਖੋਖਰ ਖੁਰਦ ਦੇ ਡਾਇਰੈਕਟਰ ਡਾ. ਜੀ.ਪੀ.ਐਸ ਸੋਢੀ ਹਾਜ਼ਰ ਸਨ।ਉਨ੍ਹਾਂ ਨੇ ਇਸ ਤਕਨੀਕ ਦੀਆਂ ਬਾਰੀਕੀਆਂ ੇ ਅਤੇ ਕਿਸਾਨਾਂ ਨੂੰ ਪਾਣੀ ਬੱਚਤ ਕਰਨ ਬਾਰੇਂ ਜਾਣੂ ਕਰਵਾਇਆ। ਉਨਾਂ ਕਿਹਾ ਕਿ ਕੁਦਰਤੀ ਸਾਧਨਾਂ ਸੰਭਾਲ ਲਈ ਸਿੱਧੀ ਬਿਜਾਈ ਦੀ ਤਕਨੀਕ ਬਹੁਤ ਹੀ ਲਾਹੇਬੰਦ ਹੈ।ਇਸ ਤਕਨੀਕ ਨਾਲ ਝੋਨੇ ਦੀ ਸਿੱਧੀ ਬਿਜਾਈ ਦੀ ਅਗਵਾਈ ਚੇਅਰਮੈਨ ਆਤਮਾ ਕਮੇਟੀ ਜਗਜੀਤ ਸਿੰਘ ਸਮਾਓ ਅਗਾਂਹਵਧੂ ਕਿਸਾਨ ਵੱਲੋਂ ਕੀਤੀ ਗਈ।ਸਮਾਓ ਨੇ ਦੱਸਿਆ ਕਿ ਇਸ ਵਾਰ 500 ਏਕੜ ਤੋਂ ਵੱਧ ਸਿੱਧੀ ਬਿਜਾਈ ਹੋਣ ਸੰਭਾਵਨਾ ਹੈ।ਇਸ ਮੌਕੇ ਬੂਟਾ ਸਿੰਘ ਕੋਟੜਾ, ਗੁਰਸੇਵਕ ਸਿੰਘ, ਅਜੈਬ ਸਿੰਘ, ਕੁਲਵਿੰਦਰ ਕੋਟੜਾ, ਸੰਦੀਪ ਧਲੇਵਾਂ, ਗੁਰਦੇਵ ਸਿੰਘ ਸਮਾਓ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

 

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply