ਭੀਖੀ, 23 ਮਈ (ਪੰਜਾਬ ਪੋਸਟ – ਕਮਲ ਜਿੰਦਲ) – ਇਸਤਰੀ ਤੇ ਬਾਲ ਵਿਕਾਸ ਵਿਭਾਗ ਦੁਆਰਾ ਚਲਾਈ ਜਾ ਰਹੀ ਸੰਗਠਿਤ ਬਾਲ ਸੁਰੱਖਿਆ ਸਕੀਮ ਤਹਿਤ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਸਕੱਤਰ ਬਾਲ ਅਧਿਕਾਰ ਰੱਖਿਆ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਨਾਲ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਮਾਨਸਾ ਵੱਲੋ ਸਰਕਾਰੀ ਹਾਈ ਸਕੂਲ ਸਮਾਓ ਵਿਖੇ ਜਾਗਰੂਕਤਾ ਕੈਪ ਲਗਾਇਆ ਗਿਆ।ਕਾਊਂਸਲਰ ਰਾਜਿੰਦਰ ਕੁਮਾਰ ਨੇ ਕਿਹਾ ਕਿ ਬੱਚਿਆਂ ਦੇ ਮੁੱਢਲੇ 4 ਤਰ੍ਹਾਂ ਦੇ ਅਧਿਕਾਰ ਹੁੰਦੇ ਹਨ ਜਿਨ੍ਹਾਂ ਵਿੱਚ ਵਿਕਾਸ ਦਾ ਅਧਿਕਾਰ ਜਿਵੇ ਬੱਚਿਆਂ ਦਾ ਸਮਾਜਿਕ, ਸਰੀਰਕ ਅਤੇ ਮਾਨਸਿਕ ਵਿਕਾਸ, ਸੁਰੱਖਿਆ ਦਾ ਅਧਿਕਾਰ ਜਿਵੇ ਸੋਸ਼ਣ ਬਾਲ ਮਜ਼ਦੂਰੀ ਬਾਲ ਤਸਕਰੀ ਬਾਲ ਵਿਆਹ ਆਦਿ ਵਰਗੀਆਂ ਪ੍ਰਥਾਵਾਂ ਤੋ ਸੁਰੱਖਿਆ, ਜਿਉਣ ਦਾ ਅਧਿਕਾਰ ਜਿਵੇ ਬਿਨ੍ਹਾਂ ਲਿੰਗਭੇਦ ਭਾਵ ਤੋ ਜਨਮ ਪੋਸ਼ਟਿਕ ਭੋਜਨ ਅਤੇ ਪਹਿਚਾਣ ਦਾ ਅਧਿਕਾਰ, ਸਹਿਭਾਗਤਾ ਦਾ ਅਧਿਕਾਰ ਜਿਵੇ ਬੱਚਿਆਂ ਸਬੰਧੀ ਫੈਸਲਾ ਲੈਣ ਸਮੇ ਉਨ੍ਹਾਂ ਨੂੰ ਸ਼ਾਮਿਲ ਕਰਨਾ।ਉਨ੍ਹਾ ਕਿਹਾ ਜੇਕਰ ਬੱਚਿਆਂ ਦੇ ਨਾਲ ਕੋਈ ਵੀ ਅਸ਼ਲੀਲ ਟਿੱਪਣੀ ਜਾਂ ਛੇੜਛਾੜ ਕਰਦਾ ਹੈ।ਜੇਕਰ ਕੋਈ ਵੀ ਬੱਚੇ ਨੂੰ ਅਸਹਿਜ਼ ਸਪਰਸ਼ ਕਰਦਾ ਹੈ ਜਾਂ ਬੱਚਿਆਂ ਦੀ ਅਸ਼ਲੀਲ ਵੀਡੀਓ ਦਿਖਾਉਦਾ ਹੈ, ਤਾਂ ਰਾਸ਼ਟਰੀ ਬਾਲ ਸੁਰੱਖਿਆ ਕਮਿਸ਼ਨ ਦੀ ਵੈਬਸਾਈਟ ਜਾਂ 98682-35077 ’ਤੇ ਰਿਪੋਰਟ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਪੋਕਸੋ ਈ-ਬਾਕਸ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।ਇਸ ਮੌਕੇ ਸਮਾਜ ਸੇਵੀ ਭੂਸ਼ਣ ਲਾਲ ਨੇ ਕਿਹਾ ਕਿ 18 ਸਾਲ ਤੋ ਘੱਟ ਉਮਰ ਦੇ ਬੱਚਿਆਂ (ਲੜਕਾ-ਲੜਕੀ) ਦੇ ਨਾਲ ਕਿਸੇ ਵੀ ਤਰ੍ਹਾਂ ਦੇ ਯੌਨ ਸ਼ੋਸਣ ਸਬੰਧੀ ਜੁਰਮ ਤੋਂ ਸੁਰੱਖਿਆ ਲਈ ਵਿਸ਼ੇਸ ਕਾਨੂੰਨ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਅਫਂੈਸਿਜ਼ ਐਕਟ 2012 ਬਾਰੇ ਦੱਸਿਆ ਅਤੇ ਚਾਈਲਡ ਹੈਲਪਲਾਈਨ ਨੰਬਰ 1098, ਬਾਲ ਵਿਆਹ ਆਦਿ ਬਾਰੇ ਵਿਸਥਾਰ ਪੂਰਵਕ ਜਣਕਾਰੀ ਦਿੱਤੀ।
ਇਸ ਮੌਕੇ ਕ੍ਰਿਸ਼ਨ ਲਾਲ, ਰਣਜੀਤ ਸਿੰਘ, ਸੁਖਵਿੰਦਰ ਸਿੰਘ, ਪਰਮਿੰਦਰ ਸਿੰਘ, ਸ਼੍ਰੀਮਤੀ ਊਸ਼ਾ ਰਾਣੀ, ਸ੍ਰੀਮਤੀ ਜ਼ਸਵਿੰਦਰ ਕੌਰ, ਸ੍ਰੀਮਤੀ ਮਨਪ੍ਰੀਤ ਕੌਰ ਅਤੇ ਸਕੂਲੀ ਵਿਦਿਆਰਥੀ ਮੌਜੂਦ ਸਨ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …