ਸੰਦੌੜ, 23 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਿੱਖ ਸਭਿਆਚਾਰ `ਤੇ ਇੱਕ ਖਾਸ ਸਾਜਿਸ਼ ਤਹਿਤ ਕੀਤੇ ਜਾ ਰਹੇ ਲੱਚਰਤਾ, ਨਸ਼ਿਆਂ ਅਤੇ ਅਨੈਤਿਕਤਾ ਦੇ ਹਮਲੇ ਪ੍ਰਤੀ ਸਿੱਖ ਨੌਜਵਾਨਾਂ ਅਤੇ ਸੰਗਤਾਂ ਨੂੰ ਸੁਚੇਤ ਕਰਨ ਹਿੱਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੋਤੀ ਨਗਰ ਲੁਧਿਆਣਾ ਵਿਖੇ ਅਕਾਲ ਪੁਰਖ ਕੀ ਫੌਜ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਦਮਨਦੀਪ ਸਿੰਘ ਖ਼ਾਲਸਾ ਵਲੋਂ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ `ਤੇ ਪੁੱਜੇ ਮਹਿਮਾਨਾਂ ਅਤੇ ਬੁਲਾਰਿਆਂ ‘ਚ ਦਲ ਖ਼ਾਲਸਾ ਦੇ ਸੀਨੀਅਰ ਆਗੂ ਭਾਈ ਸਰਬਜੀਤ ਸਿੰਘ ਘੁਮਾਣ, ਸਿੱਖ ਵਿਦਵਾਨ ਡਾ. ਸੁਖਪ੍ਰੀਤ ਸਿੰਘ ਉਦੋਕੇ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਹੋਂਦ ਚਿੱਲੜ ਕਮੇਟੀ ਦੇ ਆਗੂ ਭਾਈ ਮਨਵਿੰਦਰ ਸਿੰਘ ਗਿਆਸਪੁਰਾ, ਏਵਨ ਪੰਜਾਬੀ ਚੈਨਲ ਦੇ ਬੁਲਾਰੇ ਭਾਈ ਕੇ.ਪੀ.ਪੀ ਸਿੰਘ, ਭਾਈ ਮਨਦੀਪ ਸਿੰਘ ਕੁੱਬੇ, ਭਾਈ ਗੁਰਸੇਵਕ ਸਿੰਘ ਭਾਣਾ, ਭਾਈ ਅਰਸ਼ਦੀਪ ਸਿੰਘ ਟਿੱਲਾ ਨੇ ਕਿਹਾ ਕਿ ਲੱਚਰ ਗਾਇਕੀ ਨੇ ਸਮਾਜ ਨੂੰ ਦੂਸ਼ਿਤ ਕਰ ਦਿੱਤਾ ਹੈ ਜਿਸ ਕਾਰਨ ਬਲਾਤਕਾਰ ਦੀਆਂ ਘਟਨਾਵਾਂ, ਫੈਸ਼ਨਪ੍ਰਸਤੀ, ਐਸ਼ਪ੍ਰਸਤੀ ਅਤੇ ਨਸ਼ਿਆਂਦਾ ਖਤਰਨਾਕ ਰੁਝਾਨ ਵਧ ਰਿਹਾ ਹੈ ਤੇ ਸਮਾਜਿਕ ਕਦਰਾਂ-ਕੀਮਤਾਂ, ਸਿੱਖ ਸਭਿਆਚਾਰ ਅਤੇ ਕਿਰਦਾਰ ਨੂੰ ਭਾਰੀ ਸੱਟ ਵੱਜ ਰਹੀ ਹੈ ਜਿਸ ਨੁੰ ਠੱਲ੍ਹਣ ਦੀ ਤੁਰੰਤ ਲੋੜ ਹੈ।ਉਨ੍ਹਾਂ ਕਿਹਾ ਕਿ ਇੱਕ ਟੀਮ ਬਣਾ ਕੇ ਸਾਫ-ਸੁਥਰਾ ਲਿਖਣ ਵਾਲੇ ਲੇਖਕਾਂ ਅਤੇ ਵਧੀਆ ਗਾਉਣ ਵਾਲੇ ਗਾਇਕਾਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਜਾਵੇ ਅਤੇ ਲੇਖਕਾਂ, ਗੀਤਕਾਰਾਂ ਅਤੇ ਨਿਰਦੇਸ਼ਕਾਂ ਨਾਲ ਸੰਵਾਦ ਰਚਾ ਕੇ ਉਨ੍ਹਾਂ ਨੂੰ ਲੱਚਰ ਗੀਤਾਂ ਦੇ ਨੁਕਸਾਨਾਂ ਪ੍ਰਤੀ ਜਾਗਰੂਕ ਕੀਤਾ ਜਾਵੇ।ਕੌਮ ਦੀ ਨਵੀਂ ਪਨੀਰੀ ਨੂੰ ਅਸਲੀ ਸਭਿਆਚਾਰ ਅਤੇ ਵਿਰਸੇ ਤੋਂ ਜਾਣੂ ਕਰਵਾਇਆ ਜਾਵੇ ਅਤੇ ਵਿਆਹ ਆਦਿਕ ਪ੍ਰੋਗਰਾਮਾਂ ਤੇ ਲੱਚਰਤਾਂ ਨੂੰ ਕੋਈ ਥਾਂ ਨਾ ਦਿੱਤੀ ਜਾਵੇ।ਸਮਾਪਤੀ `ਤੇ ਦਮਨਦੀਪ ਸਿੰਘ ਨੇ ਸਭ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਭਾਈ ਸ਼ਿਵਦੀਪ ਸਿੰਘ ਖ਼ਾਲਸਾ, ਸੰਦੀਪ ਸਿੰਘ ਫੌਜੀ, ਮਨਜੀਤ ਸਿੰਘ ਜੋਸ਼ਨ, ਪਰਮਿੰਦਰ ਸਿੰਘ ਲੁਬਾਣਗੜੀਆ, ਜਸਵਿੰਦਰ ਸਿੰਘ ਲੋਪੋ, ਗੁਰਪ੍ਰੀਤ ਸਿੰਘ ਮੋਗਾ ਆਦਿ ਹਾਜਰ ਸਨ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media