ਪਠਾਨਕੋਟ, 26 ਮਈ (ਪੰਜਾਬ ਪੋਸਟ ਬਿਊਰੋ) – ਸਿਹਤ ਤੇ ਪਰਿਵਾਰ ਭਲਾਈ ਅਤੇ ਤੰਬਾਕੂ ਕੰਟਰੋਲ ਸੈਲ ਪੰਜਾਬ ਦੇ ਹੁਕਮਾਂ ਅਨੁਸਾਰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ `31 ਮਈ 2018 ਵਿਸ਼ਵ ਨੋ ਤੰਬਾਕੂ ਦਿਵਸ` ਸੰਬਧੀ ਮਨਾਏ ਜਾ ਰਹੇ ਐਂਟੀ ਤੰਬਾਕੂ ਹਫਤੇ ਅਧੀਨ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਸਾਲ ਦੇ ਦਿੱਤੇ ਗਏ ਥੀਮ `ਤੰਬਾਕੂ ਨਾਲ ਦਿਲ ਦੀਆਂ ਬੀਮਾਰੀਆਂ` ਹੇਠ ਅੱਜ ਸਰਕਾਰੀ ਹਾਈ ਸਕੂਲ ਸੈਲੀ ਕੁਲੀਆਂ ਵਿਖੇ ਤੰਬਾਕੂ ਦੇ ਸੇਵਨ ਕਰਨ ਨਾਲ ਸਿਹਤ ਉਪਰ ਪੈਣ ਵਾਲੇ ਬੁਰੇ ਪ੍ਰਭਾਵਾਂ ਸੰਬਧੀ ਬੱਚਿਆਂ ਵਿੱਚ ਚਾਰਟ ਪ੍ਰਤਿਯੋਗਤਾ ਕਰਵਾਈ ਗਈ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ।ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਮੈਡਮ ਰਜਿੰਦਰ ਕੌਰ, ਐਮ.ਸੀ ਵਿਜੇ ਕੁਮਾਰ, ਡੀ.ਐਚ.ਓ ਡਾ. ਤਰਸੇਮ ਸਿੰਘ, ਡਾ. ਅਮਨ, ਡਾ. ਪ੍ਰਿਅੰਕਾ ਠਾਕੁਰ ਹਾਜ਼ਰ ਸਨ।
ਇਸੇ ਸੰਬਧੀ ਸਿਹਤ ਵਿਭਾਗ ਪਠਾਨਕੋਟ ਵਲੋਂ ਜਿਲੇ੍ਹ ਦੇ ਸਲੱਮ ਏਰੀਏ ਵਿੱਚ ਐਂਟੀ ਤੰਬਾਕੂ ਮੁਹਿੰਮ ਦੌਰਾਨ ਤੰਬਾਕੂ ਅਤੇ ਤੰਬਾਕੂ ਯੂਕਤ ਪਦਾਰਥ ਖਾਣ ਨਾਲ ਹੋਣ ਵਾਲੀਆਂ ਬੀਮਾਰੀਆਂ ਸੰਬਧੀ ਜਾਗਰੂਕਤਾ ਕੈਂਪ ਵੀ ਲਗਾਇਆ ਗਿਆ।ਜਿਲਾ੍ਹ ਸਿਹਤ ਅਫਸਰ ਡਾ. ਤਰਸੇਮ ਸਿੰਘ ਨੇ ਦੱਸਿਆ ਕਿ ਤੰਬਾਕੂ ਦਿਲ ਦੇ ਦੌਰੇ ਨਾਲ ਹੋਣ ਵਾਲੀਆਂ 12% ਮੌਤਾਂ ਦਾ ਮੁੱਖ ਕਾਰਨ ਹੈ। ਉਨ੍ਹਾਂ ਦੱਸਿਆ ਕਿ ਤੰਬਾਕੂ ਵਿੱਚ ਅਨੇਕਾਂ ਕਿਸਮ ਦੇ ਖਤਰਨਾਕ ਤੱਤ ਹੁੰਦੇ ਹਨ। ਸਿਗਰਟ ਵਿੱਚ ਨਿਕੋਟੀਨ ਸਾਹਿਤ 4000 ਅਜਿਹੇ ਜ਼ਹਿਰੀਲੇ ਤੱਤ ਪਾਏ ਜਾਂਦੇ ਹਨ ਜਿਹੜੇ ਕੈਂਸਰ ਦਾ ਮੁੱਖ ਕਾਰਨ ਬਣਦੇ ਹਨ। ਤੰਬਾਕੂ ਦੇ ਸੇਵਨ ਨਾਲ ਦਿਲ ਦੀਆਂ ਬੀਮਾਰੀਆਂ ਜਿਵੇਂ ਬੱਲਡ-ਪੈ੍ਰਸ਼ਰ, ਹਾਰਟ ਅਟੈਕ, ਸਟੋਰਕ (ਅਧਰੰਗ) ਅਤੇ ਗੈਂਗਰੀਨ ਵਰਗੀਆਂ ਬੀਮਾਰੀਆਂ ਹੋਣ ਦਾ ਵੀ ਖਤਰਾ ਬਹੁਤ ਵਧ ਜਾਂਦਾ ਹੈ ਅਤੇ ਤੰਬਾਕੂ ਜਾਨਲੇਵਾ ਹੈ।ਉਨ੍ਹਾਂ ਦੱਸਿਆ ਕਿ ਇਹ ਇਨਸਾਨ ਨੂੰ ਕੈਂਸਰ ਦੀ ਬੀਮਾਰੀ ਦੇ ਨਾਲ ਨਾਲ ਦਰਦਨਾਕ ਮੌਤ ਵੀ ਦਿੰਦਾ ਹੈ। ਉਨਾਂ ਕਿਹਾ ਕਿ 90 ਫੀਸਦੀ ਮੂੰਹ ਦੇ ਕੈਂਸਰ ਦਾ ਮੱੁਖ ਕਾਰਨ ਤੰਬਾਕੂ ਦੀ ਵਰਤੋਂ ਹੈ। ਇਸ ਤੋ ਇਲਾਵਾ ਇਸ ਨਾਲ ਪੇਟ ਦਾ ਕੈਂਸਰ, ਜੀਭ ਦਾ ਕੈਂਸਰ, ਦੰਦਾ ਦਾ ਕੈਂਸਰ, ਸਾਹ ਵਾਲੀ ਨਾਲੀ ਦਾ ਕੈਂਸਰ ਹੋ ਸਕਦਾ ਹੈ।ਉਨ੍ਹਾਂ ਨੇ ਕਿਹਾ ਕਿ ਜੇ ਕੋਈ ਤੰਬਾਕੂ ਦਾ ਸੇਵਨ ਕਰ ਰਿਹਾ ਹੋਵੇ ਤਾਂ ਉਸ ਲਾਗੇ ਬੈਠਣ ਤੌਂ ਵੀ ਗੁਰੇਜ ਕਰਨਾ ਚਾਹੀਦਾ ਹੈ ਕਿੳਂੁਕਿ ਤੰਬਾਕੂ ਦੇ ਸੇਵਨ ਦੋਰਾਨ ਉਸ ਵਿੱਚੋ ਨਿਕਲਣ ਵਾਲਾ ਧੂੰਏ ਤੰਬਾਕੂ ਦਾ ਨਾ ਸੇਵਨ ਵਾਲੇ ਮਨੱਖ ਲਈ ਵੀ ਖਤਰਨਾਕ ਹੰਦਾ ਹੈ। ਉਨ੍ਹਾਂ ਤੰਬਾਕੂ ਦਾ ਸੇਵਨ ਨਾ ਕਰਨ ਅਤੇ `ਤੰਬਾਕੂ ਮੁਕਤ ਪੰਜਾਬ` ਬਣਾਉਣ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ।ਉਨਾਂ ਕਿਹਾ ਕਿ ਜੇਕਰ ਕੋਈ ਰਿਸ਼ਤੇਦਾਰ ਜਾਂ ਮਿੱਤਰ ਤੰਬਾਕੂ ਦਾ ਸੇਵਨ ਕਰਦਾ ਹੈ ਤਾਂ ਉਸ ਦੀ ਆਦਤ ਛਡਵਾਉਣ ਵਿੱਚ ਮਦਦ ਕੀਤੀ ਜਾਵੇ। ਇਸ ਤੋ ਇਲਾਵਾ ਜੋ ਲੋਕ ਤੰਬਾਕੂ ਦੀ ਆਦਤ ਨੂੰ ਛੱਡਣਾ ਚੰਹੁਦੇ ਹਨ, ਉਹ ਸਰਕਾਰੀ ਹਸਪਤਾਲਾਂ ਦੇ ਨਸ਼ਾ ਮੁਕਤੀ ਕੇਂਦਰਾਂ ਵਿੱਚ ਕਾੳਂੂਸਲਿੰਗ ਸਹੂਲਤਾਂ ਰਾਹੀਂ ਇਸ ਤੋ ਛੁਟਕਾਰਾ ਪਾ ਸਕਦੇ ਹਨ। ਅੰਤ ’ਚ ਉਨ੍ਹਾਂ ਨਰੋਏ ਸਮਾਜ ਦੀ ਸਿਰਜਣਾ ਲਈ ਤੰਬਾਕੂ ਤੋਂ ਸਖਤ ਗਰੇਜ਼ ਕਰਨ ਦੀ ਅਪੀਲ ਕੀਤੀ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media