ਪਠਾਨਕੋਟ, 30 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਲੀਡ ਬੈਂਕ(ਪੰਜਾਬ ਨੈਸ਼ਨਲ ਬੈਂਕ ਪਠਾਨਕੋਟ ਵਲੋਂ ਮਾਮੂਨ ਕੈਂਟ ਪਠਾਨਕੋਟ ਵਿਖੇ ਆਰਮੀ ਖੇਤਰ ਦੇ ਅੰਦਰ ਸੈਨਾ ਵਿਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬੈਂਕ ਵਲੋਂ ਸਾਰੀਆਂ ਸੁਵਿਧਾਵਾਂ ਦੇਣ ਦੇ ਉਦਸ਼ ਨਾਲ ਈ-ਲਾਬੀ ਸੁਵਿਧਾ ਕੇਂਦਰ ਖੋਲਿਆ ਗਿਆ।29 ਇਨਫੈਂਟਰੀ ਬਿ੍ਰਗੇਡ ਮਾਮੂਨ ਦੇ ਜੀ.ਓ.ਸੀ ਕੇ ਨਰਾਇਨਣ ਮੁੱਖ ਮਹਿਮਾਨ ਵਜੋਂ ਅਤੇ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਵਿਸ਼ੇਸ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਰਿਬਨ ਕੱਟ ਕੇ ਈ-ਲਾੱਬੀ ਸੁਵਿਧਾ ਕੇਂਦਰ ਦਾ ਉਦਘਾਟਣ ਕੀਤਾ।ਪੀ.ਐਸ. ਚੋਹਾਨ ਜਰਨਲ ਮੈਨੇਂਜਰ ਪੰਜਾਬ ਨੈਸਨਲ ਬੈਂਕ ਪੰਜਾਬ, ਐਸ.ਪੀ.ਸਿੰਘ ਡਿਪਟੀ ਜਨਰਲ ਮੈਨੇਜਰ ਸਰਕਲ ਕਪੂਰਥਲਾ, ਅਰੂਨ ਗੁਪਤਾ ਏ.ਜੀ.ਐਮ. ਡਿਪਟੀ ਸਰਕਲ ਕਪੂਰਥਲਾ, ਰਾਜੇਸ ਗੁਪਤਾ ਚੀਫ ਐਲ.ਡੀ.ਐਮ, ਪ੍ਰਭਾਤ ਰਾਣਾ ਮੈਨੇਜਰ ਪੰਜਾਬ ਨੇਸਨਲ ਬੈਂਕ ਮਾਮੂਨ ਕੈਂਟ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।
ਪੀ.ਐਸ ਚੋਹਾਨ ਜਰਨਲ ਮੈਨੇਂਜਰ ਪੰਜਾਬ ਨੈਸਨਲ ਬੈਂਕ ਪੰਜਾਬ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਨੇਸਨਲ ਬੈਂਕ ਆਪਣੇ ਹਰ ਇਕ ਉਪਭੋਗਤਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦਾ ਹੈ।ਜਿਲ੍ਹੇ ਦੀ ਹਰੇਕ ਬ੍ਰਾਂਚ ਅੰਦਰ ਹਰੇਕ ਉਪਭੋਗਤਾ ਨੂੰ ਹਰੇਕ ਤਰਾਂ ਦੀ ਸੁਵਿਧਾ ਦਿੱਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਇਹ ਪੰਜਾਬ ਨੇਸਨਲ ਬੈਂਕ ਦੀ ਪਹਿਲ ਹੈ ਕਿ ਉਹ ਸੇਵਾ ਮੁਕਤ ਸੈਨਿਕਾਂ ਦੇ ਲਈ ਆਰਮੀ ਖੇਤਰ ਅੰਦਰ ਜਿਲ੍ਹਾ ਪਠਾਨਕੋਟ ਵਿੱਚ ਇਹ ਪਹਿਲਾ ਸੇਵਾ ਕੇਂਦਰ ਬਣਾਇਆ ਗਿਆ ਹੈ।ਚਾਹੇ ਕੋਈ ਸੇਵਾ ਮੁਕਤ ਸੈਨਿਕ ਕਰਜ਼ਾ ਲੈਣਾ ਚਾਹੁੰਦਾ ਹੈ, ਆਪਣੀ ਪੈਨਸਨ ਦੇ ਬਾਰੇ ਕੋਈ ਵਧੀਆ ਪਲਾਨ ਲੈਣਾ ਚਾਹੁੰਦਾ ਹੈ ਅਜਿਹੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
Check Also
ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …
Punjab Post Daily Online Newspaper & Print Media