ਪਠਾਨਕੋਟ, 30 ਮਈ (ਪੰਜਾਬ ਪੋਸਟ ਬਿਊਰੋ) – `ਤੰਬਾਕੂ ਨਾਲ ਦਿਲ ਦੀਆਂ ਬੀਮਾਰੀਆਂ` ਥੀਮ ਹੇਠ 31 ਮਈ ਨੂੰ ਵਿਸ਼ਵ ਨੋ ਤੰਬਾਕੂ ਦਿਵਸ” ਮਨਾਇਆ ਜਾ ਰਿਹਾ ਹੈ।ਜਿਸ ਵਿੱਚ ਤੰਬਾਕੂ ਅਤੇ ਤੰਬਾਕੂ ਯੁਕਤ ਪਦਾਰਥ ਖਾਣ ਨਾਲ ਹੋਣ ਵਾਲੀਆਂ ਬੀਮਾਰੀਆਂ ਸੰਬਧੀ ਜਾਗਰੂਕ ਕੀਤਾ ਜਾਵੇਗਾ।ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ ਰਾਸ਼ਟਰੀ ਕਲਿਆਣਕਾਰੀ ਪਰਿਸ਼ਦ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਪਠਾਨਕੋਟ ਵਿਖੇ `ਵਿਸ਼ਵ ਨੋ ਤੰਬਾਕੂ ਦਿਵਸ` `ਤੇ ਤੰਬਾਕੂ ਖਾਣ ਨਾਲ ਹੋਣ ਵਾਲੀਆਂ ਦਿਲ ਦੀਆਂ ਬੀਮਾਰੀਆਂ ਸੰਬਧੀ ਵਿਸ਼ੇਸ਼ ਕਾਰਡੀਓਲੋਜੀ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਸ਼ਹਿਰ ਦੇ ਮਸ਼ਹੂਰ ਕਾਰਡੀਓਲੋਜਿਸਟ ਡਾ. ਸੁਰੇਸ਼ ਕੌਲ ਮਰੀਜ਼ਾਂ ਨੂੰ ਆਪਣੀਆਂ ਮੁਫਤ ਸੇਵਾਵਾਂ ਪ੍ਰਦਾਨ ਕਰਨਗੇ।ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਪਠਾਨਕੋਟ ਵਲੋਂ ਕੀਤਾ ਜਾਵੇਗਾ।ਇਸ ਤੋ ਇਲਾਵਾ ਮੁਫਤ ਈ.ਸੀ.ਜੀ, ਲੈਬ ਟੈਸਟ ਅਤੇ ਮਰੀਜ਼ਾਂ ਨੂੂੰ ਲੋੜੀਂਦੀਆਂ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ।ਉਨਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਇਸ ਦਿਨ ਆਪਣੇ ਦਿਲ ਦੇ ਨਾਲ ਸੰਬਧਤ ਬੀਮਾਰੀਆਂ ਦੀ ਮੁਫਤ ਜਾਂਚ ਕਰਵਾਓ ਅਤੇ ਬਲੱਡ-ਪ੍ਰੈਸ਼ਰ, ਹਾਰਟ ਅਟੈਕ, ਸਟੋਰਕ (ਅਧਰੰਗ) ਵਰਗੀਆਂ ਬੀਮਾਰੀਆਂ ਤੋ ਆਪਣੇ ਜੀਵਨ ਨੂੰ ਸਰੱਖਿਅਤ ਕਰੋ ਅਤੇ ਤੰਬਾਕੂ ਨੂੰ ਨਾਹ -ਜੀਵਨ ਨੂੰ ਹਾਂ ਕਹੋ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ
ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …
Punjab Post Daily Online Newspaper & Print Media