Tuesday, March 3, 2026

ਸ੍ਰੀ ਗੁਰੂ ਰਾਮਦਾਸ ਅਵਤਾਰ-ਪੁਰਬ ਕਮੇਟੀ (ਰਜ਼ਿ.) ਵਲੋਂ ਕੋਲਾਜ਼ ਰਚਨਾਵਾਂ ਦਾ ਪ੍ਰੋਗਰਾਮ ਕਰਵਾਇਆ ਗਿਆ

PPN3005201814ਅੰਮ੍ਰਿਤਸਰ, 30 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ 350 ਵਰ੍ਹੇ ਨੂੰ ਸਮਰਪਿੱਤ ਸਮਾਰੋਹਾਂ `ਚ ਆਪਣਾ ਹਿੱਸਾ ਪਾਉਣ ਲਈ ਸ੍ਰੀ ਗੁਰੂ ਰਾਮਦਾਸ ਅਵਤਾਰ-ਪੁਰਬ ਕਮੇਟੀ (ਰਜ਼ਿ.) ਵਲੋਂ ਇਸ ਵਰੇ੍ਹ ਉਲੀਕੇ ਪ੍ਰੋਗਰਾਮਾਂ ਦੀ ਲੜੀ ਦਾ ਪਲੇਠਾ ਪ੍ਰੋਗਰਾਮ ਕੋਲਾਜ਼ ਰਚਨਾਵਾਂ ਦਾ ਐਸ.ਜੀ ਠਾਕੁਰ ਸਿੰਘ ਆਰਟ ਗੈਲਰੀ `ਚ ਕਰਵਾਇਆ।ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ 35 ਵਿਦਿਆਰਥੀ ਆਪਣੀ ਕੋਲਾਜ਼ ਰਚਨਾਵਾਂ ਨਾਲ ਸ਼ਾਮਿਲ ਹੋਏ।ਇਹਨਾਂ ਕਲਾ ਕ੍ਰਿਤਾਂ ਰਾਹੀ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਜੀਵਨ ਸਾਖੀਆਂ ਅਤੇ ਫਲਸਫ਼ੇ ਨੂੰ ਚਿਤਰਿਆ ਹੋਇਆ ਸੀ।ਜਿਸ ਨਾਲ ਉਹ, ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਦਰਸ਼ਨ ਦੀ ਝਲਕ ਦੁਆਰਾ ਦਰਸ਼ਕਾਂ `ਤੇ ਅਮਿੱਟ ਛਾਪ ਛੱਡ ਗਏ।
ਇਨ੍ਹਾਂ ਕੋਲਾਜ਼ ਰਚਨਾਵਾਂ ਦੀ ਪਰਖ ਪ੍ਰਿੰਸੀਪਲ ਡਾ. ਸੂਬਾ ਸਿੰਘ, ਆਰਟਿਸਟ ਸੁਖਪਾਲ ਸਿੰਘ ਸਕੱਤਰ ਫਾਇਨਾਂਸ ਆਰਟ ਗੈਲਰੀ ਅਤੇ ਆਰਟਿਸਟ ਕੁਲਵੰਤ ਸਿੰਘ ਗਿੱਲ `ਤੇ ਅਧਾਰਿਤ ਵਿਦਵਾਨ ਜੱਜਾਂ ਦੇ ਪੈਨਲ ਨੇ ਕੀਤੀ।ਇਸ ਪ੍ਰਤੀਯੋਗਤਾ ਦੇ ਸੀਨੀਅਰ ਵਰਗ ਵਿੱਚੋਂ ਪ੍ਰਥਮ ਸਥਾਨ `ਤੇ ਜਸਮੀਤ ਕੌਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸਕੈਡੰਰੀ ਸਕੂਲ ਜੀ.ਟੀ ਰੋਡ ਅੰਮ੍ਰਿਤਸਰ, ਦੂਜੇ ਸਥਾਨ ਤੇ ਪਲਕਦੀਪ ਕੌਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ, ਤੀਜੇ ਸਥਾਨ ਤੇ ਅਵਨੀਤ ਕੌਰ ਖਾਲਸਾ ਕਾਲਜ ਗਰਲਜ਼ ਸੀਨੀਅਰ ਸਕੈਡੰਰੀ ਸਕੂਲ ਅੰਮ੍ਰਿਤਸਰ ਰਹੀਆਂ ਜਦੋਂ ਕੇ ਹੌਸਲਾ ਵਧਾਊ ਇਨਾਮਾਂ ਦੀਆਂ ਹੱਕਦਾਰ ਰਵਿੰਦਰ ਕੌਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅੰਮ੍ਰਿਤਸਰ ਅਤੇ ਸਵਰੀਨ ਕੌਰ ਗੁਰੂ ਨਾਨਕ ਸੀਨੀਅਰ ਸਕੈਡੰਰੀ ਸਕੂਲ ਅੰਮ੍ਰਿਤਸਰ ਬਣੀਆਂ।ਜੂਨੀਅਰ ਵਰਗ ਦੇ ਇਨਾਮਾਂ ਤੇ ਰਾਜਨੀਤ ਕੌਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜੀ.ਟੀ ਰੋਡ ਅੰਮ੍ਰਿਤਸਰ, ਸਮਰੀਤ ਕੌਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜੀ.ਟੀ ਰੋਡ, ਹਰਦੀਪ ਸਿੰਘ ਹਰਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ, ਏਕਮਦੀਪ ਸਿੰਘ ਕਾਕਾ ਗੋਪਾਲ ਸਿੰਘ ਮੈਮੋਰੀਅਲ ਸਕੂਲ ਅੰਮ੍ਰਿਤਸਰ ਅਤੇ ਮਹਿਕਦੀਪ ਕੌਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਨੇ ਵਾਰੀ ਸਿਰ ਪਹਿਲੀ, ਦੂਜੀ, ਤੀਜੀ, ਚੌਥੀ ਅਤੇ ਪੰਜਵੀਂ ਪੁਜੀਸ਼ਨ ਹਾਸਲ ਕੀਤੀ।ਸਾਰੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਪੁਰਸਕਾਰਾਂ ਸਮੇਤ ਹੋਰ ਇਨਾਮਾਂ ਨਾਲ ਨਿਵਾਜਿਆ ਗਿਆ ਜਦਕਿ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ ਗਏ।ਇਨਾਮਾਂ ਦੀ ਤਕਸੀਮ ਵਿਸ਼ੇਸ਼ ਮਹਿਮਾਨ ਸ਼ਿਵਦੇਵ ਸਿੰਘ ਪ੍ਰਧਾਨ ਆਰਟ ਗੈਲਰੀ, ਨਰਿੰਦਰਜੀਤ ਸਿੰਘ ਆਰਕੀਟੈਕਟ ਵਾਇਸ ਚੇਅਰਮੈਨ, ਅਜੀਤ ਸਿੰਘ ਬਸਰਾ ਪ੍ਰਧਾਨ ਅਤੇ ਪ੍ਰਿੰਸੀਪਲ ਜੇ.ਐਸ ਬਾਵਾ ਜਨਰਲ ਸਕੱਤਰ ਸ੍ਰੀ ਗੁਰੂ ਰਾਮਦਾਸ ਅਵਤਾਰ ਪੁਰਬ ਕਮੇਟੀ (ਅੰਮ੍ਰਿਤਸਰ) ਨੇ ਸਾਂਝੇ ਤੌਰ ਤੇ ਕੀਤੀਂ। ਡਾ. ਬਲਬੀਰ ਸਿੰਘ ਸੈਣੀ, ਸੁਰਿੰਦਰ ਸਿੰਘ ਸੋਹਲ, ਗੁਰਬਖਸ਼ ਸਿੰਘ ਬੱਗਾ, ਜੇ.ਐਸ ਟੰਡਨ ਵੀ ਮੌਜੂਦ ਰਹੇ।ਪ੍ਰੋਗਰਾਮ ਦੇ ਕਨਵੀਨਰ ਆਰਟਿਸਟ ਕਵਲ ਸਹਿਗਲ ਅਤੇ ਸੁਖਦੇਵ ਸਿੰਘ ਸੰਧਾਂਵਾਲੀਆ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply