Wednesday, July 16, 2025
Breaking News

ਸੀ.ਬੀ.ਐਸ.ਈ 10ਵੀਂ ਦੇ ਨਤੀਜੇ `ਚ ਜੀ.ਟੀ.ਰੋਡ ਸਕੂਲ ਨੇ ਮਾਰੀਆਂ ਮੱਲਾਂ

PPN3005201815ਅੰਮ੍ਰਿਤਸਰ, 30 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈਕ.ਪਬਲਿਕ ਸਕੂਲ ਜੀ.ਟੀ.ਰੋਡ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ ਵਲੋਂ ਦੱਸਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿੱਚ ਇਤਿਹਾਸ ਨੂੰ ਦੁਹਰਾਉਂਦੇ ਹੋਏ ਸਕੂਲ ਦੇ ਹੋਣਹਾਰ ਵਿਦਿਆਰਥੀ ਏਕਮਦੀਪ ਸਿੰਘ ਨੇ 96.6 ਫੀਸਦੀ, ਬਨੀਤ ਸਿੰਘ 96.4%, ਸੁਖਮਨਦੀਪ ਕੌਰ 96.4%, ਅੰਮ੍ਰਿਤਦੀਪ ਸਿੰਘ 96%, ਮਾਨਿਕ ਬਲਗੋਤਰਾ 96%, ਅਰਮਾਨ ਵਧਵਾ 96%, ਗੁਰਨੇਮਤ ਕੌਰ 95.6%, ਪਰਾਂਜਲ 95.2%, ਸੰਜਮਪ੍ਰੀਤ ਕੌਰ 95%, ਅਮਰਜੀਤ ਸਿੰਘ 94.6% ਅੰਕ ਹਾਸਲ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ।
ਸਕੂਲ ਦੇ ਪ੍ਰਿੰਸੀਪਲ/ਡਾਇਰੈਕਟਰ ਡਾ. ਧਰਮਵੀਰ ਸਿੰਘ ਜੀ ਨੇ ਦੱਸਿਆ ਕਿ ਕੁੱਲ 400 ਵਿਦਿਆਰਥੀਆਂ ਨੇ ਦੱਸਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ।ਜਿਨ੍ਹਾਂ ਵਿੱਚੋਂ 10 ਵਿਦਿਆਰਥੀਆਂ ਨੇ 95 ਫੀਸਦੀ ਤੋਂ ਜ਼ਿਆਦਾ, 30 ਵਿਦਿਆਰਥੀਆਂ ਨੇ 90 ਤੋੋ 95 ਫੀਸਦੀ ਅੰਕ ਹਾਸਲ ਕੀਤੇ ਹਨ।ਸਾਇੰਸ ਵਿਸ਼ੇ ਵਿੱਚੋਂ 100 ਫੀਸਦੀ, ਗਣਿਤ, ਸਮਾਜਿਕ, ਵਿਗਿਆਨ ਅਤੇ ਪੰਜਾਬੀ ਵਿੱਚੋਂ 99 ਫੀਸਦੀ ਅੰਕ ਅਤੇ ਹਿੰਦੀ ਵਿੱਚੋਂ 96 ਫੀਸਦੀ ਅੰਕ ਹਾਸਲ ਕੀਤੇ ਹਨ। ਪਹਿਲੇ ਦਰਜੇ ਤੇ ਰਹੇ ਏਕਮਦੀਪ ਸਿੰਘ ਨੇ ਕਿਹਾ ਕਿ ਉਹ ਭਵਿੱਖ ਵਿੱਚ ਵਧੀਆ ਡਾਕਟਰ ਬਣ ਕੇ ਮਨੁੱਖਤਾ ਦੀ ਸੇਵਾ ਕਰੇਗਾ।ਬਨੀਤ ਸਿੰਘ ਕੰਪਿਊਟਰ ਇੰਜੀਨਿਅਰ ਬਣਨ ਦਾ ਚਾਹਵਾਨ ਹੈ ਅਤੇ ਸੁਖਮਨਦੀਪ ਕੌਰ ਨੇ ਕਿਹਾ ਕਿ ਉਹ ਚਮੜੀ ਦੀ ਮਾਹਿਰ ਡਾਕਟਰ ਬਣ ਕੇ ਗਰੀਬਾਂ ਦੀ ਫ੍ਰੀ ਸੇਵਾ ਕਰੇਗੀ।

PPN3005201816
ਸਕੂਲ ਦੇ ਮੈਂਬਰ ਇੰਚਾਰਜ ਹਰਮਿੰਦਰ ਸਿੰਘ, ਸੁਸਾਇਟੀ ਦੇ ਪ੍ਰਧਾਨ ਡਾ. ਸੰਤੋਖ ਸਿੰਘ, ਮੀਤ ਪ੍ਰਧਾਨ ਧੰਨਰਾਜ ਸਿੰਘ ਅਤੇ ਸਰਬਜੀਤ ਸਿੰਘ, ਸਥਾਨਕ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸੱਕਤਰ ਨਰਿੰਦਰ ਸਿੰਘ ਖੁਰਾਨਾ ਅਤੇ ਸੁਰਿੰਦਰ ਸਿੰਘ ਰੁਮਾਲੇਵਾਲੇ, ਸਕੂਲ ਦੇ ਮੈਂਬਰ ਇੰਚਾਰਜ ਨਵਪ੍ਰੀਤ ਸਿੰਘ ਸਾਹਨੀ, ਪ੍ਰਿੰਸੀਪਲ/ ਡਾਇਰੈਕਟਰ ਡਾ. ਧਰਮਵੀਰ ਸਿੰਘ ਨੇ ਮੁੱਖ ਅਧਿਆਪਕਾ ਸ੍ਰੀਮਤੀ ਕਵਲਪ੍ਰੀਤ ਕੌਰ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਸਫ਼ਲਤਾ `ਤੇ ਵਧਾਈ ਦਿੱਤੀ।ਸਕੂਲ ਦੀ ਵਿਦਿਆਰਥਣ ਸੁਖਮਨਦੀਪ ਕੌਰ ਨੇ ਆਪਣੀ ਇਸ ਸਫ਼ਲਤਾ ਦਾ ਸਿਹਰਾ ਆਪਣੇ ਮਿਹਨਤੀ ਮੁੱਖ ਅਧਿਆਪਕਾ ਅਤੇ ਅਧਿਆਪਕਾਂ ਦੇ ਸਿਰ ਬੰਨਿਆ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply