ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਰਾਮਦਾਸ ਅਵਤਾਰ ਪੁਰਬ ਕਮੇਟੀ ਵੱਲੋਂ 26 ਮਈ ਨੂੰ ਅੰਤਰ ਸਕੂਲ ਕੋਲਾਜ ਮੇਕਿੰਗ
ਮੁਕਾਬਲਾ ਕਰਵਾਇਆ ਗਿਆ।ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਸ ਮੁਕਾਬਲੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟ. ਰੋਡ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ।ਸਕੂਲ ਦੀ ਛੇਵੀਂ-ਸੀ ਦੀ ਵਿਦਿਆਰਥਣ ਰਜਨੀਤ ਕੌਰ ਨੇ ਜੁਨੀਅਰ ਵਰਗ ਵਿੱਚ ਪਹਿਲਾ ਇਨਾਮ ਅਤੇ ਅੱਠਵੀਂ-ਐਫ ਦੀ ਸਮਰੀਤ ਕੌਰ ਨੇ ਦੂਜਾ ਇਨਾਮ ਪ੍ਰਾਪਤ ਕੀਤਾ। ਸੀਨੀਅਰ ਵਰਗ ਵਿੱਚ +2 ਸੀ ਦੀ ਵਿਦਿਆਰਥਣ ਜਸਮੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਲ ਕੀਤਾ।ਸਕੂਲ ਦੇ ਪਿ੍ਰੰਸਪਲ/ ਡਾਇਰੈਕਟਰ ਡਾ: ਧਰਮਵੀਰ ਸਿੰਘ, ਵਾਈਸ ਪ੍ਰਿੰਸੀਪਲ ਸ਼੍ਰੀਮਤੀ ਰੇਣੂ ਆਹੂਜਾ, ਮੁੱਖ ਅਧਿਆਪਕਾ ਸ਼੍ਰੀਮਤੀ ਨਿਸ਼ਚਿੰਤ ਕੌਰ, ਸ਼੍ਰੀਮਤੀ ਕਵਲਪ੍ਰੀਤ ਕੌਰ ਅਤੇ ਸ਼੍ਰੀਮਤੀ ਰਵਿੰਦਰ ਕੌਰ ਨਰੂਲਾ ਨੇ ਜੇਤੂ ਵਿਦਿਆਰਥੀਆਂ ਨੂੰ ਸ਼ਾਬਾਸ਼ ਅਤੇ ਸਾਰੀ ਆਰਟ ਟੀਮ ਨੂੰ ਵਧਾਈ ਦਿੱਤੀ।
Check Also
ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ
ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …
Punjab Post Daily Online Newspaper & Print Media