ਬਠਿੰਡਾ, 3 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਨੇੜੇ ਖੇਡ ਸਟੇਡੀਅਮ ਵਿਖੇ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮਾਂ ਦੀ ਲੜੀ ਸ਼ਾਮ 4 ਜੂਨ ਤੋਂ ਸ਼ੁਰੂ ਹੋ ਰਹੀ ਹੈ।
ਸੁਸਾੲਟਿੀ ਦੇ ਆਫਿਸ ਸਕੱਤਰ ਅਵਤਾਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲਾ ਸਮਾਗਮ ਗੁਰਦੁਆਰਾ ਭਾਈ ਜਗਤਾ ਜੀ ਵਿਖੇ ਰੂਬਲ ਟੈਕਸਟਾਈਲ ਦੇ ਭਾਈ ਅਮਰੀਕ ਸਿੰਘ ਦੀ ਮਿੱਠੀ ਯਾਦ ਵਿੱਚ 4 ਜੂਨ ਦਿਨ ਸੋਮਵਾਰ, ਦੂਜਾ ਸਮਾਗਮ ਗੁਰਦੁਆਰਾ ਖ਼ਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਦੀਆਂ ਸਮੂਹ ਸੰਗਤਾਂ ਵੱਲੋਂ ਦਿਨ 5 ਜੂਨ ਮੰਗਲਵਾਰ, ਤੀਜਾ ਸਮਾਗਮ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਉਨ ਫੇਸ ਨੰਬਰ 1 ਵੱਲੋਂ ਭਾਈ ਗੁਰਮੀਤ ਸਿੰਘ ਦਵਾਈਆਂ ਵਾਲੇ ਪੁੱਤਰ ਜਸਵੰਤ ਸਿੰਘ ਦਿਨ 6 ਜੂਨ ਬੁੱਧਵਾਰ, ਚੌਥਾ ਸਮਾਗਮ ਗੁਰਦੁਆਰਾ ਭਾਈ ਜਗਤਾ ਜੀ ਵਿਖੇ ਪ੍ਰਿੰਸੀਪਲ ਐਮ.ਪੀ ਸਿੰਘ ਸਮੂਹ ਪਰਿਵਾਰ ਵਲੋਂ ਵੀਰਵਾਰ, ਪੰਜਵਾਂ ਸਮਾਗਮ ਗੁਰਦੁਆਰਾ ਹਾਜੀਰਤਨ ਵਿਖੇ ਪਰਮਜੀਤ ਸਿੰਘ ਪੰਮਾ ਸਮੂਹ ਪਰਿਵਾਰ ਵਲੋਂ ਦਿਨ 8 ਜੂਨ ਸ਼ੁਕਰਵਾਰ 6ਵਾਂ ਸਮਾਗਮ ਗੁਰਦੁਆਰਾ ਭਾਈ ਜਗਤਾ ਜੀ ਵਿਖੇ ਡਾ. ਗੁਰਿੰਦਰ ਸਿੰਘ ਨਾਗਪਾਲ ਦੇ ਸਮੂਹ ਪਰਿਵਾਰ ਵੱਲੋਂ 9 ਜੂਨ ਸਨਿਚਰਵਾਰ ਅਤੇ 8ਵਾਂ ਸਮਾਗਮ ਭਾਰਤ ਨਗਰ/ ਪਟੇਲ ਨਗਰ ਦੀਆਂ ਸੰਗਤਾਂ ਵੱਲੋਂ ਫਾਊਂਟੇਨ ਪਾਰਕ ਚ 10 ਜੂਨ ਐਤਵਾਰ ਨੂੰ ਆਯੌਜਿਤ ਕੀਤਾ ਜਾਵੇਗਾ।ਇਹ ਸਾਰੇ ਸਮਾਗਮ ਸ਼ਾਮ 7.00 ਵਜੇ ਤੋਂ 9.30 ਵਜੇ ਤੱਕ ਹੋਣਗੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।ਸੱਤਵਾਂ ਸਮਾਗਮ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਨਗਰ ਵਿਖੇ ਸਾਬਕਾ ਪ੍ਰਧਾਨ ਬਿਕਰਮਜੀਤ ਸਿੰਘ ਦੇ ਸਮੂਹ ਪਰਿਵਾਰ ਵੱਲੋਂ 10 ਜੂਨ ਐਤਵਾਰ ਸਵੇਰੇ 6.00 ਵਜੇ ਤੋਂ ਲੈ ਕੇ 10.00 ਵਜੇ ਤੱਕ ਕਰਵਾਇਆ ਜਾਵੇਗਾ, ਜਿਸ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਸੁਸਾਇਟੀ ਤੋਂ ਮਿਲੇ ਵੇਰਵੇ ਮੁਤਾਬਿਕ ਇਨ੍ਹਾਂ ਸਮਾਗਮਾਂ ਵਿੱਚ ਪੰਥ ਦੀਆਂ ਸਿਰਮੋਰ ਸ਼ਖ਼ਸੀਅਤਾਂ ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ, ਭਾਈ ਗੁਰਇੰਦਰ ਦੀਪ ਸਿੰਘ, ਰਾਗੀ ਭਾਈ ਤਰਸੇਮ ਸਿੰਘ ਅਤੇ ਭਾਈ ਗੁਰਦੀਪ ਸਿੰਘ ਅਬੋਹਰ ਵਾਲੇ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਮਤਿ ਗਿਆਨ ਦੀ ਸੋਝੀ ਬਖ਼ਸ਼ਣਗੇ।
ਇਸ ਤੋਂ ਇਲਾਵਾ ਗਰਮੀ ਦੀ ਛੁੱਟੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਬੱਚਿਆਂ ਦਾ ਗੁਰਮਤਿ ਗਿਆਨ ਟ੍ਰੇਨਿੰਗ ਕੈਂਪ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਅਤੇ ਗੁਰਮਤਿ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਦਿਨ ਮੰਗਲਵਾਰ 5 ਜੂਨ ਤੋਂ 9 ਜੂਨ ਤੱਕ ਸਵੇਰੇ 8.00 ਵਜੇ ਤੋਂ 12.00 ਵਜੇ ਤੱਕ ਲਗਾਇਆ ਜਾ ਰਿਹਾ ਹੈ।ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਸਮੇਂ ਸਿਰ ਭੇਜ ਕੇ ਆਪਣੇ ਅਨਮੋਲ ਸਿੱਖ ਵਿਰਸੇ ਬਾਰੇ ਜਾਣਕਾਰੀ ਦੇਣ ਵਿੱਚ ਸਹਾਈ ਹੋਣ ।ਹਰ ਸਮਾਗਮ `ਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media