Monday, May 4, 2026

ਕਰਜ਼ੇ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ

ਭੀਖੀ, 3 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਪੰਜਾਬ ਸਰਕਾਰ ਭਾਵੇੇਂ ਕਾਰਜ਼ਾ ਮਾਫੀ ਦੇ ਜਿੰਨ੍ਹੇੇ ਮਰਜ਼ੀ ਵਾਅਦੇ ਕਰੀ ਜਾਵੇ, ਪ੍ਰੰਤੂ ਕਿਸਾਨਾਂ ਵੱਲੋ ਖੁਦਖਸ਼ੀਆ ਦਾ ਦੋਰ ਰੁਕਣ ਦਾ ਨਾਮ ਨਹੀ ਲਾ ਰਿਹਾ।ਇਸੇ ਕਰਜ਼ੇ ਦੀ ਭੇਟ ਨੇੜਲੇ ਪਿੰਡ ਖੀਵਾ ਕਲ੍ਹਾਂ ਦਾ ਇਕ ਕਿਸਾਨ ਅਵਤਾਰ ਸਿੰਘ ਪੁੱਤਰ ਜੋਗਿੰਦਰ ਸਿੰਘ (44) ਸਾਲਾ ਚੜ੍ਹ ਗਿਆ ਕਿਸਾਨ ਨੇ ਗਲ਼ ਨੂੰ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ।ਕਿਸਾਨ ਦੇ ਸਿਰ 4 ਲੱਖ ਦਾ ਕਰਜ਼ਾ ਸੀ ਅਤੇ ਉਸ ਕੋਲ ਡੇਢ ਏਕੜ ਜ਼ਮੀਨ ਸੀ।ਮ੍ਰਿਤਕ ਹੁਣ ਮਜ਼ਦੂਰੀ ਦਾ ਕੰਮ ਕਰਦਾ ਸੀ, ਆਰਥਿਕ ਮੰਦਹਾਲੀ ਕਾਰਨ ਪ੍ਰੇਸ਼ਾਨ ਰਹਿੰਦਾ ਸੀ।ਮ੍ਰਿਤਕ ਆਪਣੇ ਪਿੱਛੇ ਦੋ ਪੁੱਤਰ ਅਤੇ ਪਤਨੀ ਛੱਡ ਗਿਆ ਹੈ।ਕਾਮਰੇਡ ਗੁਰਤੇਜ ਸਿੰਘ ਖੀਵਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਅਵਤਾਰ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਕਰਜ਼ਾ ਮਾਫ ਕੀਤਾ ਜਾਵੇ ਤਾਂ ਕਿ ਉਸ ਦਾ ਪਰਿਵਰ ਆਰਥਿਕ ਮੰਦਹਾਲੀ ਤੋਂ ਬਾਹਰ ਆ ਸਕੇ।ਉਧਰ ਥਾਣਾ ਭੀਖੀ ਮੁੱਖ ਮੁਨਸ਼ੀ ਜਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਕਾਰਵਾਈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

Check Also

ਕਮਿਸ਼ਨਰ ਸ਼ੇਰਗਿਲ ਵੱਲੋਂ ਜਨਗਣਨਾ 2027 ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਨੇ …

Leave a Reply