ਸੰਦੌੜ, 3 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮਾਂ ਬੋਲੀ ਪੰਜਾਬੀ ਦੀ ਸੇਵਾ ਨੂੰ ਸਮਰਪਿਤ ਲੇਖਕ ਅਤੇ ਗਾਇਕ ਹਰਮਿੰਦਰ ਸਿੰਘ ਭੱਟ ਦੇ ਗੀਤ `ਪੰਜਾਬੀਆਂ ਦਾ ਮੁੰਡਾ ਸਰਦਾਰ` ਦੀ ਵੀਡੀਓ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ਜੋ ਕਿ ਬਹੁਤ ਜਲਦ ਦਰਸ਼ਕਾਂ ਦੇ ਰੂਬਰੂ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗਾਇਕ ਹਰਮਿੰਦਰ ਸਿੰਘ ਭੱਟ ਨੇ ਦੱਸਿਆ ਕਿ ਇਸ ਗੀਤ ਦੀ ਵੀਡੀਓ ਮੇਕਿੰਗ ਵਿਚ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲਿਆਂ ਦਾ ਵਿਸ਼ੇਸ਼ ਯੋਗਦਾਨ ਹੈ। ਵੀਰ ਮਨਪ੍ਰੀਤ ਸਿੰਘ ਅਨੁਸਾਰ ਇਸ ਗੀਤ ਵਿਚ ਪੰਜਾਬ ਦੇ ਦਿਨ ਪਰ ਦਿਨ ਹੋ ਰਹੇ ਮੰਦੜੇ ਹਲਾਤਾਂ ਨੰੂ ਦਰਸਾਇਆ ਗਿਆ ਹੈ ਅਤੇ ਗਾਇਕ ਵੱਲੋਂ ਬਾਖ਼ੂਬੀ ਉਨ੍ਹਾਂ ਹਲਾਤਾਂ ਵਿਚ ਵਗਦੇ ਦਰਦ ਨੰੂ ਆਪਣੀ ਆਵਾਜ਼ ਰਾਹੀ ਸਰੋਤਿਆਂ ਦੇ ਰੂਬਰੂ ਕੀਤਾ ਹੈ।ਇਸ ਵੀਡੀਓ ਦੀ ਸ਼ੂਟਿੰਗ ਗੁਰਦੁਆਰਾ ਮਸਤੂਆਣਾ ਸਾਹਿਬ ਦੇ ਨੇੜਲੇ ਕਾਲਜ ਅਤੇ ਸੰਗਰੂਰ ਦੇ ਬਨਾਸਰ ਬਾਗ਼ ਵਿਚ ਕੀਤੀ ਗਈ।ਇਸ ਗੀਤ ਦੇ ਡਾਇਰੈਕਟਰ ਆਰ.ਕੇ ਕਾਤਰੋਂ, ਸਹਾਇਕ ਮਨਦੀਪ ਸਿੰਘ ਰੜ੍ਹ ਤੋਂ ਇਲਾਵਾ ਕੈਮਰਾ ਮੈਨ ਅਰਮਾਨ ਸੰਗਰੂਰ ਦੀ ਸਮੂਹ ਟੀਮ ਮੈਂਬਰਾਂ ਤੋਂ ਇਲਾਵਾ ਲਖਵੀਰ ਸਿੰਘ ਸੰਦੌੜ ਅਤੇ ਸਾਹਿਬਜੋਤ ਸਿੰਘ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media