Thursday, September 10, 2026

ਖੇਡਾਂ ‘ਚ ਖਾਲਸਾ ਸਕੂਲ ਦੀ ਬੱਲੇ ਬੱਲੇ

PPN13081403

ਬਠਿੰਡਾ, 13 ਅਗਸਤ (ਜਸਵਿੰਦਰ ਸਿੰਘ ਜੱਸੀ)-ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਵਿਖੇ ਬਾਸਕਿਟ-ਬਾਲ  ਅੰਤਰ-14,17,19 ਦੇ ਜ਼ਿਲ੍ਹਾ ਲੈਵਲ ਦੇ ਫਾਈਨਲ ਮੁਕਾਬਲੇ ਹੋਏ। ਜਿਨ੍ਹਾਂ ਵਿੱਚ  ਅੰਤਰ 14 ਲੜਕੇ ਬਠਿੰਡਾ-1 ਜ਼ੋਨ ਪਹਿਲੇ, 2 ਜ਼ੋਨ  ਦੂਜੇ ਸਥਾਨ ਤੇ ਜਗੀਮ ਅੰਤਰ-17 ਲੜਕੇ ਬਠਿੰਡਾ-2 ਜ਼ੋਨ ਪਹਿਲੇ, 1 ਜ਼ੋਨ ਦੂਜੇ ਸਥਾਨ ‘ਤੇ ਅਤੇ ਅੰਤਰ-19 ਲੜਕੇ ਬਠਿੰਡਾ-1 ਜ਼ੋਨ ਪਹਿਲੇ, 2 ਜ਼ੋਨ  ਦੂਜੇ ਸਥਾਨ ਤੇ ਰਿਹਾ। ਇਹ ਫਾਈਨਲ ਮੈਚ ਮੈਡਮ ਬਿੰਦਰ ਕੌਰ ਜ਼ੋਨ ਸਕੱਤਰ, ਬਾਸਕਿਟ-ਬਾਲ ਕੋਚ ਰਜਿੰਦਰ ਸਿੰਘ, ਸੰਦੀਪ ਸਿੰਘ ਦੀ ਹਾਜ਼ਰੀ ਵਿੱਚ ਹੋਏ।ਇਸ ਸਮੇਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨਾਜਰ ਸਿੰਘ ਢਿੱਲੋਂ ਅਤੇ ਸਮੂਹ ਸਟਾਫ਼ ਨੇ ਫਾਈਨਲ ਮੈਚਾਂ ਵਿੱਚ ਮੌਜੂਦ ਹੋ ਕੇ ਬੱਚਿਆਂ ਦੀ ਹੌਸ਼ਲਾ ਅਫਜਾਈ ਕਰਕੇ ਉਤਸ਼ਾਹਿਤ ਕੀਤਾ ਅਤੇ ਇਸ ਤਰ੍ਹਾਂ ਦੇ ਮੈਚ  ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਉਣ ਲਈ ਜ਼ਿਲ੍ਹਾ ਅਧਿਕਾਰੀਆਂ ਦਾ ਧੰਨਵਾਦ ਕੀਤਾ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply