Tuesday, October 27, 2026

ਮਿਸਟਰ ਐਂਡ ਮਿਸ ਇੰਡੀਆ ਗਲੈਮਰ 2018 ਫੈਸ਼ਨ ਸ਼ੋਅ ਤੇ ਸੁੰਦਰਤਾ ਮੁਕਾਬਲਾ ਆਯੋਜਿਤ

PPN0706201804ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ- ਅਮਨ) – ਮਿਸਟਰ ਐਂਡ ਮਿਸ ਇੰਡੀਆ ਗਲੈਮਰ 2018 ਤੇ ਮਾਡਲਿੰਗ ਉਦਯੋਗ ਨੂੰ ਅੱਗੇ ਵਧਾਉਣ ਦੇ ਮਕਸਦ ਨਾਲ ਨੂੰ ਆਈ.ਐਮ.ਜੀ ਦਾ ਫੈਸ਼ਨ ਸ਼ੋਅ ਅਤੇ ਸੁੰਦਰਤਾ ਮੁਕਾਬਲਾ ਸਥਾਨਕ ਹੋਟਲ ਵਿੱਚ ਆਯੋਜਿਤ ਕੀਤਾ ਗਿਆ।ਚੰਡੀਗੜ ਵਿੱਚ ਮਿਸਟਰ ਐਂਡ ਮਿਸ ਇੰਡੀਆ ਗਲੈਮਰ 2017 ਦੀ ਵੱਡੀ ਸਫ਼ਲਤਾ ਤੋਂ ਬਾਅਦ ਇਹ ਦੂਜਾ ਸੈਸ਼ਨ ਹੈ।50 ਤੋਂ ਵੱਧ ਉਮੀਦਵਾਰ ਲੜਕੇ ਅਤੇ ਲੜਕੀਆਂ ਪ੍ਰਤਿੱਭਾ ਦਿਖਾਉਣ ਲਈ ਮੁਕਾਬਲੇ `ਚ ਸਨ।ਇਹਨਾਂ ਦੀ ਪ੍ਰਤਿੱਭਾ ਦਾ ਨਿਰਣਾ ਕਰਨ ਵਾਲੇ ਜਿਊਰੀ ਮੈਂਬਰਾਂ ਵਿਚ ਮਾਡਲ ਅਤੇ ਅਭਿਨੇਤਾ ਕਰਣ ਕੁੰਦਰਾ ਸ਼ਾਮਲ ਹਨ।ਇਸ ਸਮੇਂ ਕਰਨ ਕੁੰਦਰਾ ਨੇ ਆਯੋਜਕਾਂ ਨੂੰ ਵਧਾਈ ਦਿੱਤੀ ਤੇ ਕਿਹਾ, “ਇਹ ਫੈਸ਼ਨ ਸ਼ੋਅ ਰਿਜਨ ਵਿੱਚ ਹੋਸਟ ਕੀਤਾ ਜਾ ਰਿਹਾ ਹੈ ਅਤੇ ਇਸ ਮੌਕੇ ਉਹ ਆਯੋਜਕਾਂ ਨੂੰ ਵਧਾਈ ਦਿੰਦੇ ਹਨ।ਪਹਿਲਾ ਸੀਜ਼ਨ ਇੱਕ ਵੱਡੀ ਸਫਲਤਾ ਸੀ, ਜਿਸ ਨਾਲ ਕਾਫੀ ਪ੍ਰਸਿੱਧੀ ਹੋਈ।
ਮਿਸਟਰ ਐਂਡ ਮਿਸ ਇੰਡੀਆ ਗਲੈਮਰ 2018 ਦੇ ਦਿੱਲੀ, ਦੇਹਰਾਦੂਨ, ਚੰਡੀਗੜ੍ਹ, ਹਲਦਵਾਨੀ, ਗੁੜਗਾਓ ਅਤੇ ਹੋਰ ਬਹੁਤ ਸਾਰੇ ਸ਼ਹਿਰ ਵਿੱਚ ਆਡੀਸ਼ਨ ਹੋ ਚੁੱਕੇ ਹਨ।ਸੁੰਦਰਤਾ ਦਾ ਸੈਸ਼ਨ ਅੰਮ੍ਰਿਤਸਰ ਵਿੱਚ ਹੋਇਆ, ਜਿਥੇ ਵਧੀਆ ਉਦਯੋਗਿਕ ਪ੍ਰੋਫੈਸ਼ਨਲ ਅਤੇ ਸੁਪਰ ਮਾਡਲ ਰਿਸ਼ਾ ਹੈਰਿਸਨ ਅਤੇ ਵਿੰਨੀ ਕੁਕਰੇਜਾ ਨੇ ਆਡੀਸ਼ਨ ਲਏ।ਮੁਕਾਬਲੇ ਦੇ ਜੇਤਆਂ ਨੂੰ 200,000/ – ਅਤੇ ਰਨਰ-ਅੱਪ ਨੂੰ 100,000 ਰੁਪਏ ਅਤੇ 50,000 ਰੁਪਏ ਜਿੱਤਣ ਦਾ ਮੌਕਾ ਮਿਲੇਗਾ।
ਸੰਨੀ ਵਰਮਾ ਮਿਸਟਰ ਐਂਡ ਮਿਸ ਇੰਡੀਆ ਗਲੈਮਰ 2018 ਦੇ ਪ੍ਰਬੰਧਕ ਨੇ ਕਿਹਾ ਕਿ, “ਭਾਗ ਲੈਣ ਵਾਲਿਆਂ ਲਈ ਅਜਿਹਾ ਇੱਕ ਮਸ਼ਹੂਰ ਪਲੇਟਫਾਰਮ ਦੇਣ ਦੇ ਯੋਗ ਹੋਣ ਲਈ ਉਨਾਂ ਨੂੰ ਮਾਣ ਹੈ, ਇਸ ਰਾਹੀ ਉਮੀਦਵਾਰ ਆਪਣੇ ਕੈਰੀਅਰ ਦੀ ਸ਼ੁਰੂਆਤ ਕਰ ਸਕਦੇ ਹਨ।ਉਨਾਂ ਕਿਹਾ ਕਿ ਵਿੰਨੀ ਕੁਕਰੇਜਾ ਫਾਈਨਲਿਸਟ ਮਿਸ ਅਰਥ 2016 ਨੂੰ ਆਪਣੇ ਭਾਵਨਾ ਦੀ ਪਾਲਣਾ ਕਰਨ ਲਈ ਚੁਣਿਆ ਗਿਆ ਸੀ ਅਤੇ ਉਸ ਨੇ ਕੁੱਝ ਸਾਲ ਪਹਿਲਾਂ ਮਾਡਲਿੰਗ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਤਾਂ ਦਿੱਖ ਅਤੇ ਪ੍ਰਤਿਭਾ ਲਈ ਉਸ ਦੀ ਖੂਬ ਸ਼ਲਾਘਾ ਕੀਤੀ ਗਈ ਸੀ। ਉਦੋਂ ਤੋਂ ਉਨ੍ਹਾਂ ਨੇ ਦਿੱਲੀ ਫੈਸ਼ਨ ਵੀਕ, ਇੰਡੀਆ ਰਨਵੇਅ ਵੀਕ, ਸੂਰਤ ਫੈਸ਼ਨ ਵੀਕ ਤੌਂ ਇਲਾਵਾ ਕਈ ਹੋਰ ਮਾਡਲਿੰਗ ਦੇ ਕੰਮ ਕੀਤੇ ਹਨ।ਇਸੇ ਤਰਾਂ ਰਿਸ਼ੀ ਹੈਰਿਸਨ, ਫਾਈਨਲਿਸਟ ਮਿਸ ਗਲੋਬ ਜੋ ਕਈ ਸਾਲਾਂ ਤੋਂ ਉਦਯੋਗ ਵਿੱਚ ਕੰਮ ਕਰ ਰਹੀ ਹੈ. ਉਹਨਾ ਨੇ ਮਸ਼ਹੂਰ ਡਿਜ਼ਾਈਨਰਾਂ ਅਤੇ ਗੀਤਾ ਕੋਤੂਰ, ਫੈਸ਼ਨ ਵੀਕ, ਡਿਜ਼ਾਈਨਰ ਨੈਕਸਟ ਇੰਡੀਆ ਅਤੇ ਹੋਰ ਬਹੁਤ ਸਾਰੇ ਬਰਾਂਡ ਦੇ ਨਾਲ ਕੰਮ ਕੀਤਾ ਹੈ।

 

Check Also

ਅਸੀਂ ਮਹਾਰਿਸ਼ੀ ਭਗਵਾਨ ਵਾਲਮੀਕਿ ਤੀਰਥ ਸਥਲ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰ ਰਹੇ ਹਾਂ – ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪ੍ਰਗਟ ਦਿਵਸ ਮੌਕੇ ਅੰਮ੍ਰਿਤਸਰ ਵਿੱਚ ਸੂਬਾ ਪੱਧਰੀ ਸਮਾਗਮ ‘ਚ ਮੁੱਖ ਮੰਤਰੀ ਮਾਨ ਨੇ ਕੀਤੀ ਸ਼ਿਰਕਤ …

Leave a Reply