Sunday, April 5, 2026

ਖੇਤੀ ਦੇ ਗੰਭੀਰ ਆਰਥਿਕ ਸੰਕਟ ਦਾ ਹੱਲ ਸਮਾਜਵਾਦੀ ਪ੍ਰਬੰਧ – ਪ੍ਰੋ. ਅਜੈਬ ਟਿਵਾਣਾ

ਮੋਦੀ ਸਰਕਾਰ ਫਿਰਕਾਪ੍ਰਸਤੀ ਪੈਦਾ ਕਰਕੇ ਅਹਿਮ ਮੁੱਦਿਆਂ ਨੂੰ ਲਾਂਭੇ ਕਰਨਾ ਚਾਹੁੰਦੀ ਹੈ – ਕਾ. ਰਾਣਾ

PPN0806201806ਭੀਖੀ, 8 ਜੂਨ (ਪੰਜਾਬ ਪੋਸਟ- ਕਮਲ ਜ਼ਿੰਦਲ) – ਪੰਜਾਬ ਨਕਸਲਬਾੜੀ ਲਹਿਰ ਦੇ ਸਿਰਮੌਰ ਆਗੂ ਕਾਮਰੇਡ ਹਾਕਮ ਸਿੰਘ ਸਮਾਓ, ਜੰਗ ਵਿਰੋਧੀ ਲਹਿਰ ਦੇ ਸ਼ਹੀਦ ਬਲਵਿੰਦਰ ਸਿੰਘ ਸਮਾਓ ਅਤੇ ਮਨੋਜ ਕੁਮਾਰ ਮਿੱਤਲ ਭੀਖੀ ਦੀ ਯਾਦਨੂੰ ਸਮਰਪਿਤ ਸਥਾਨਕ ਕਸਬੇ ਵਿਖੇ ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਵੱਲੋਂ ਸੈਮੀਨਾਰ ਕਰਵਾਇਆ ਗਿਆ।ਜਿਸ ਪ੍ਰਧਾਨਗੀ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾ. ਭਗਵੰਤ ਸਿੰਘ ਸਮਾਓ, ਗੁਰਮੀਤ ਨੰਦਗੜ੍ਹ, ਕਾਮਰੇਡ ਨਛੱਤਰ ਸਿੰਘ ਖੀਵਾ, ਕਾ. ਅਮਰੀਕ ਸਿੰਘ ਸਮਾਓ, ਭੋਲਾ ਸਿੰਘ ਸਮਾਓ, ਪ੍ਰਦੀਪ ਗੁਰੂ ਨੇ ਕੀਤੀ।ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸੈਮੀਨਾਰ ਦੇ ਮੁੱਖ ਬੁਲਾਰੇ ਪ੍ਰੋ. ਅਜੈਬ ਸਿੰਘ ਟਿਵਾਣਾ ਨੇ ਕਿਹਾ ਕਿ ਜਿਸ ਤਰ੍ਹਾਂ ਸਰਮਾਏਦਾਰੀ ਕਾਰਪੋਰੇਟ ਮਾਡਲ ਖੇਤੀ ਵਿੱਚ ਲਾਗੂ ਕੀਤਾ ਜਾ ਰਿਹਾ ਹੈ।ਜਿਸ ਦੇ ਕਾਰਨ ਖੇਤੀ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ।ਜਿਸ ਦੇ ਨਤੀਜੇ ਵਜੋਂ ਖੇਤੀ ਦੇ ਤਬਾਹਕੁੰਨ ਨਤੀਜੇ ਅਤੇ ਖ਼ੁਦਕੁਸ਼ੀਆਂ ਵਿੱਚ ਵਾਧਾ ਹੋ ਰਿਹਾ ਹੈ।ਉਨਾਂ ਕਿਹਾ ਕਿ ਖੇਤੀ ਦੇ ਆਰਥਿਕ ਸੰਕਟ ਨੂੰ ਹੱਲ ਕਰਨ ਲਈ ਸਹਿਕਾਰੀ ਸੁਸਾਇਟੀਆਂ ਨੂੰ ਮਜ਼ਬੂਤ ਕਰਕੇ ਸਮਾਜਵਾਦੀ ਸਾਂਝੀ ਖੇਤੀ ਵੱਲ ਵਧਣਾ ਚਾਹੀਦਾ ਹੈ।ਨੌਜਵਾਨ ਪੀੜ੍ਹੀ ਖ਼ਪਤ ਸੱਭਿਆਚਾਰ ਦਾ ਸ਼ਿਕਾਰ ਹੋ ਰਹੀ ਹੈ, ਬਜ਼ਾਰਵਾਦ ਨੇ ਨੌਵਜਵਾਨਾਂ ਦੀ ਮਾਨਸਿਕਤਾ ਵਿਗਿਆਪਨ ਦੇ ਜ਼ਰੀਏ ਬੁਰੀ ਤਰ੍ਹਾਂ ਗ੍ਰਸਤ ਕਰ ਲਿਆ ਹੈ ਅਤੇ ਸਾਡੀ ਭਾਈਚਾਰਕ ਸਾਂਝ ਨੂੰ ਵੱਡੇ ਪੱਧਰ ’ਤੇ ਖੋਰਾ ਲਾਇਆ ਹੈ।ਲਿਬਰੇਸ਼ਨ ਦੇ  ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਰਾਣਾ ਨੇ ਕਿਹਾ ਕਿ ਮੋਦੀ ਸਰਕਾਰ ਖੇਤੀ ਦੇ ਆਰਥਿਕ ਸੰਕਟ ਨੂੰ ਹੱਲ ਕਰਨ ਦੀ ਬਜਾਇ ਦੇਸ਼ ਅੰਦਰ ਫਿਰਕਾਪ੍ਰਸਤੀ ਪੈਦਾ ਕਰ ਰਹੀ ਹੈ ਤਾਂ ਕਿ ਮਜ਼ਦੂਰ, ਕਿਸਾਨਾਂ ਦੇ ਅਹਿਮ ਮੁੱਦਿਆਂ ਤੋਂ ਲਾਂਬੇ ਕੀਤਾ ਜਾ ਸਕੇ।ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ।ਇਹਨਾਂ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਪੰਜਾਬ ਅੰਦਰ ਲਿਬਰੇਸ਼ਨ ਤਿੱਖਾ ਸੰਘਰਸ਼ ਵਿੱਢੇਗੀ।ਇਸ ਮੌਕੇ ਗੁਰਜੰਟ ਸਿੰਘ ਮਾਨਸਾ, ਗੁਰਸੇਵਕ ਮਾਨ, ਦਰਸ਼ਨ ਟੇਲਰ, ਰਜਿੰਦਰ ਜਾਫਰੀ, ਕਰਨੈਲ ਖੀਵਾ, ਬਿੰਦਰ ਅਲਖ ਨੇ ਵੀ ਸੰਬੋਧਨ ਕੀਤਾ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply