ਠੋਸ ਹੱਲ ਨਾ ਨਿਕਲਣ `ਤੇ 26 ਨੂੰ ਹੋਵੇਗਾ ਅਰਥੀ ਫੂਕ ਮੁਜਾਹਰਾ- ਸਿਕੰਦਰ ਸਿੰਘ ਪ੍ਰਧਾਨ
ਸਮਰਾਲਾ, 12 ਜੂਨ (ਪੰਜਾਬ ਪੋਸਟ- ਕੰਗ) – ਪੈਨਸ਼ਨਰਜ ਐਸੋਸੀਏਸ਼ਨ ਮੰਡਲ ਸਮਰਾਲਾ ਦਾ ਰੋਸ ਮੁਜਾਹਰਾ ਵਧੀਕ ਨਿਗਰਾਨ ਇੰਜੀਨੀਅਰ ਮੰਡਲ ਸਮਰਾਲਾ
(ਘੁਲਾਲ) ਦੇ ਦਫਤਰ ਅੱਗੇ ਪ੍ਰਧਾਨ ਸਿਕੰਦਰ ਸਿੰਘ ਮੰਡਲ ਦੀ ਪ੍ਰਧਾਨਗੀ ਹੇਠ ਦਿੱਤਾ ਗਿਆ।ਜਿਸ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰਜ ਅਤੇ ਵਿਧਵਾਵਾਂ 300 ਦੇ ਕਰੀਬ ਸ਼ਾਮਲ ਸਨ।ਤਕਰੀਬਨ 72 ਦੇ ਕਰੀਬ ਪੈਨਸ਼ਨਰਜ਼ ਅਤੇ ਵਿਧਵਾਵਾਂ ਨੂੰ ਪੈਨਸ਼ਨ ਨਾ ਮਿਲਣਾ, ਇਸ ਤੋਂ ਇਲਾਵਾ ਮੰਡਲ ਸੁਪਰਡੈਂਟ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸੇਵਾ ਮੁਕਤ ਹੋ ਚੁੱਕਾ ਹੈ ਅਤੇ ਉਹ ਮੰਡਲ ਦਫਤਰ ਵਿੱਚ ਬੈਠ ਕੇ ਮੁਲਾਜਮਾਂ/ ਪੈਨਸ਼ਨਰਾਂ ਪਾਸੋਂ ਲੁੱਟ ਖਸੁੱਟ ਭਾਵ ਪੈਸੇ ਲੈ ਕੇ ਕੰਮ ਕਰਦਾ ਹੈ।ਇਹ ਪੈਨਸ਼ਨਰਾਂ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਉਸਨੂੰ ਦਫਤਰ ਵਿਚੋਂ ਤੁਰੰਤ ਬਾਹਰ ਕੱਢਿਆ ਜਾਵੇ।ਪੈਨਸ਼ਨਰਾਂ ਦੇ ਬਕਾਏ ਬਣਦੇ ਹਨ, ਉਹ ਵੀ ਜਲਦੀ ਤੋਂ ਜਲਦੀ ਰਿਲੀਜ਼ ਕੀਤੇ ਜਾਣ।ਹੋਰ ਰਹਿੰਦੀਆਂ ਮੰਗਾਂ ਜੋ ਪਿਛਲੇ ਮੰਗ ਪੱਤਰ ਵਿੱਚ ਦਿੱਤੀਆਂ ਗਈਆਂ ਹਨ ਦੇ ਸੰਬੰਧ ਵਿੱਚ ਜੇਕਰ 25 ਜੂਨ 2018 ਤੱਕ ਜਥੇਬੰਦੀ ਨੂੰ ਭਰੋਸੇ ਵਿੱਚ ਨਾ ਲਿਆ ਗਿਆ ਅਤੇ ਰਹਿੰਦੇ ਕੰਮ ਨਾ ਕੀਤੇ ਗਏ ਤਾਂ 26 ਜੂਨ 2018 ਨੂੰ ਸਵੇਰੇ 10 ਵਜੇ ਵਧੀਕ ਨਿਗਰਾਨ ਇੰਜੀਨੀਅਰ ਮੰਡਲ ਸਮਰਾਲਾ (ਘੁਲਾਲ) ਵਿਖੇ ਉਸ ਦੀ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ।
ਅੱਜ ਦੇ ਮੁਜਾਹਰੇ ਵਿੱਚ ਹੋਰਨਾਂ ਤੋਂ ਇਲਾਵਾ ਗੁਰਸ਼ਰਨ ਸਿੰਘ ਸਕੱਤਰ, ਜੁਗਲ ਕਿਸ਼ੋਰ ਸਾਹਨੀ ਸਹਾਇਕ ਸਕੱਤਰ, ਅਮਰੀਕ ਸਿੰਘ ਮੀਤ ਪ੍ਰਧਾਨ, ਜਗਤਾਰ ਸਿੰਘ ਪ੍ਰੈਸ ਸਕੱਤਰ, ਅਮਰਜੀਤ ਸਿੰਘ ਕਟਾਣੀ ਕਲਾਂ, ਪ੍ਰੇਮ ਕੁਮਾਰ ਸਰਕਲ ਆਗੂ, ਰਾਜਿੰਦਰ ਵਡੇਰਾ ਐਡੀਟਰ, ਸਰੂਪ ਸਿੰਘ ਮਾਛੀਵਾੜਾ, ਰਾਕੇਸ਼ ਕੁਮਾਰ, ਗੁਰਦੇਵ ਸਿੰਘ ਖਮਾਣੋਂ, ਭਜਨ ਕੌਰ, ਨਛੱਤਰ ਕੌਰ, ਕਰਨੈਲ ਕੌਰ, ਮੁਖਤਿਆਰ ਕੌਰ, ਅਮਰ ਕੌਰ, ਅਵਤਾਰ ਕੌਰ, ਜਸਪਾਲ ਕੌਰ, ਮਾਇਆ ਕੌਰ, ਪਰਮਜੀਤ ਕੌਰ ਅਤੇ ਮਹਿੰਦਰ ਕੌਰ ਮਲਕੀਤ ਸਿੰਘ ਮਾਣਕੀ ਤੋਂ ਇਲਾਵਾ ਟੀ.ਐਸ.ਯੂ ਮੰਡਲ ਪ੍ਰਧਾਨ ਸੰਗਤ ਸਿੰਘ ਸੇਖੋਂ ਅਤੇ ਭਰਪੂਰ ਸਿੰਘ ਆਦਿ ਨੇ ਸੰਬੋਧਨ ਕੀਤਾ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media