ਸਮਰਾਲਾ, 12 ਜੂਨ (ਪੰਜਾਬ ਪੋਸਟ- ਕੰਗ) – ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ ਪੰਜਾਬ (ਰਜਿ:) ਦੇ ਤਹਿਸੀਲ ਸਮਰਾਲਾ ਦੇ ਪੇਂਡੂ ਚੌਂਕੀਦਾਰਾਂ ਦਾ ਇੱਕ ਮੀਟਿੰਗ
ਪ੍ਰਧਾਨ ਨਛੱਤਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਮਰਾਲਾ ਇਲਾਕੇ ਦੇ ਸਮੂਹ ਇਲਾਕੇ ਦੇ ਚੌਂਕੀਦਾਰਾਂ ਨੇ ਭਾਗ ਲਿਆ ਅਤੇ ਮੀਟਿੰਗ ਵਿੱਚ ਚੌਂਕੀਦਾਰਾਂ ਦੀਆਂ ਮੰਗਾਂ ਸਬੰਧੀ ਮਤੇ ਪਾਸ ਕੀਤੇ ਗਏ।ਸਭ ਤੋਂ ਪਹਿਲੇ ਮਤੇ ਵਿੱਚ ਮੌਜੂਦਾ ਕਾਂਗਰਸ ਸਰਕਾਰ ਵੱਲੋਂ 2017 ਦੀਆਂ ਚੋਣਾਂ ਵੇਲੇ ਚੌਂਕੀਦਾਰਾਂ ਨਾਲ ਕੀਤੇ ਵਾਅਦੇ ਅਨੁਸਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ ਗਈ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਚੌਂਕੀਦਾਰਾਂ ਦੀਆਂ ਹਰਿਆਣਾ ਸਰਕਾਰ ਵੱਲੋਂ ਚੌਂਕੀਦਾਰਾਂ ਦੀਆਂ ਮੰਨੀਆਂ ਮੰਗਾਂ ਤੇ ਅਧਾਰ `ਤੇ ਪੰਜਾਬ ਵਿੱਚ ਲਾਗੂ ਕਰਨ ਦੀ ਮੰਗ ਕੀਤੀ।ਇੱਕ ਹੋਰ ਮਤੇ ਵਿੱਚ ਮਰਨ ਅਤੇ ਜਨਮ ਦਾ ਰਿਕਾਰਡ ਚੌਂਕੀਦਾਰਾਂ ਨੂੰ ਸੌਂਪਣ ਅਤੇ ਜਨਮ ਮੌਤ ਦੇ ਰਜਿਸਟਰ ਦੇਣ ਦੀ ਮੰਗ ਕੀਤੀ ਗਈ।ਇਸ ਤੋਂ ਇਲਾਵਾ ਸਮਰਾਲਾ ਤਹਿਸੀਲ ਅੰਦਰ ਕਈ ਪਿੰਡਾਂ ਵਿੱਚ ਚੌਂਕੀਦਾਰਾਂ ਦੀ ਮੌਤ ਹੋ ਜਾਣ ਕਾਰਨ ਉਨ੍ਹਾਂ ਦੀ ਥਾਂ ਖਾਲੀ ਪਈ ਹੈ, ਉਨ੍ਹਾਂ ਦੀ ਥਾਂ ਨਵੇਂ ਚੌਂਕੀਦਾਰਾਂ ਦੀ ਨਿਯੁਕਤੀ ਕੀਤੀ ਜਾਵੇ।ਇਸ ਤੋਂ ਇਲਾਵਾ ਸਮੂਹ ਚੌਂਕੀਦਾਰਾਂ ਨੇ ਮੰਗ ਕੀਤੀ ਕਿ ਚੌਂਕੀਦਾਰਾਂ ਨੂੰ ਵੱਡੀ ਲੱਠ, ਬੈਟਰੀ ਅਤੇ ਵਰਦੀ ਦਿੱਤੀ ਜਾਵੇ।
ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਨਛੱਤਰ ਸਿੰਘ ਪ੍ਰਧਾਨ ਹਰਬੰਸਪੁਰਾ, ਮੇਵਾ ਸਿੰਘ ਭੌਰਲਾ ਚਾਵਾ ਵਾਈਸ ਪ੍ਰਧਾਨ, ਜਗਦੇਵ ਸਿੰਘ ਬਰਮਾ ਸੈਕਟਰੀ, ਗੁਰਦਾਸ ਸਿੰਘ ਮਾਨੂੰਪੁਰ, ਕੁਲਵੰਤ ਸਿੰਘ ਮਾਨੂੰਪੁਰ, ਕੁਲਦੀਪ ਸਿੰਘ ਹਰਿਓਂ ਕਲਾਂ, ਗੁਰਚਰਨ ਸਿੰਘ ਗਗੜਾ, ਕਰਮਜੀਤ ਸਿੰਘ ਕਲਾਲ ਮਾਜਰਾ, ਹਰਭਜਨ ਸਿੰਘ ਬੌਂਦਲ, ਬੂਟਾ ਸਿੰਘ ਜਲਣਪੁਰ, ਮੇਵਾ ਸਿੰਘ ਟੋਡਰਪੁਰ, ਜੀਤ ਸਿੰਘ ਸਿਹਾਲਾ, ਹਰਜਿੰਦਰ ਸਿੰਘ ਨੀਲੋਂ ਕਲਾਂ, ਅਮਰੀਕ ਸਿੰਘ ਕੋਟਲਾ ਭੜੀ, ਸੁਖਮਿੰਦਰ ਸਿੰਘ ਮੱਲ ਮਾਜਰਾ, ਪਾਲ ਸਿੰਘ ਦੀਵਾਲਾ, ਅਮਰੀਕ ਸਿੰਘ ਲੱਲ ਕਲਾਂ, ਬਾਰੂ ਸਿੰਘ ਰੋਹਲੇ, ਅਮਰਜੀਤ ਸਿੰਘ ਰੂਪਾ, ਗਿਆਨ ਸਿੰਘ ਪਪੜੌਦੀ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media