ਜਲੰਧਰ, 12 ਜੂਨ (ਪੰਜਾਬ ਪੋਸਟ ਬਿਊਰੋ) – ਜਲੰਧਰ ਤੋਂ ਛੱਪਦੀ ਅਖਬਾਰ ਰੋਜਾਨਾ ਮੇਹਨਤ ਦੇ ਸੰਪਾਦਕ ਓਮ ਪ੍ਰਕਾਸ਼ ਖੇਮਕਰਨੀ ਨੂੰ ਉਸ ਸਮੇਂ ਵੱਡਾ ਸਦਮਾ ਪੁੱਜਾ ਜਦ ਉਨਾਂ ਦੀ ਧਰਮ ਪਤਨੀ ਸ੍ਰੀਮਤੀ ਉਰਮਿਲਾ ਰਾਣੀ ਦਾ ਬੀਤੀ 4 ਜੂਨ ਨੂੰ ਦਿਹਾਂਤ ਹੋ ਗਿਆ।ਇਸ ਦੁੱਖ ਦੀ ਘੜੀ ਵੱਖ ਵੱਖ ਖੇਤਰ ਦੀਆਂ ਉਘੀਆਂ ਸ਼ਖਸ਼ੀਅਤਾਂ ਨੇ ਓਮ ਪ੍ਰਕਾਸ਼ ਖੇਮਕਰਨੀ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਚਲਾਣਾ ਕਰ ਗਈ ਸ੍ਰੀਮਤੀ ਉਰਮਿਲਾ ਰਾਣੀ ਦੀ ਆਤਮਿਕ ਸ਼ਾਂਤੀ ਲਈ ਗਰੁੜ ਪੁਰਾਣ ਅਤੇ ਸ਼ਾਂਤੀ ਪਾਠ ਵੀਰਵਾਰ 14 ਜੂਨ 2018 ਨੂੰ ਬਾਅਦ ਦੁਪਹਿਰ 2.00 ਤੋਂ 3.00 ਵਜੇ ਤੱਕ ਮੰਦਿਰ ਸ੍ਰੀ ਸਤਨਰਾਣਿ ਨੇੜੇ ਐਸ.ਡੀ ਕਾਲਜ ਮੁਹੱਲਾ ਗੋਬਿੰਦਗੜ ਜਲੰਧਰ ਵਿਖੇ ਸੰਪਨ ਹੋਣਗੇ।ਇਸ ਸਮੇਂ ਪੱਗੜੀ ਦੀ ਰਸਮ ਵੀ ਹੋਵੇਗੀ।
Check Also
ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ
ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …
Punjab Post Daily Online Newspaper & Print Media