ਭੀਖੀ, 15 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਪਿੰਡ ਸਮਾਉ ਵਿਖੇੇ ਸਬ-ਡਵੀਜਨ ਸਾਂਝ ਕੇਂਦਰ ਮਾਨਸਾ ਅਤੇ ਥਾਣਾ ਸਾਂਝ ਕੇਂਦਰ ਭੀਖੀ ਵਲੋਂ ਪਿੰਡ ਸਮਾਉ ਦੀ ਪੰਚਾਇਤ ਅਤੇ ਵਣ ਵਿਭਾਗ ਦੇ ਸਹਿਯੋਗ ਨਾਲ ਪਿੰਡ ਸਮਾਉ ਵਿਖੇ ਛਾਂ-ਦਾਰ ਬੂਟੇ ਲਗਵਾਏ ਗਏ।ਥਾਣਾ ਸਾਂਝ ਕੇਂਦਰ ਭੀਖੀ ਦੇ ਇੰਚਾਰਜ ਸਹਾਇਕ ਥਾਣੇਦਾਰ ਸਮਰਾਟ ਵੀਰ ਨੇ ਹਾਜਰੀਨ ਨੂੰ ਦਰੱਖਤ ਦੇ ਫਾਇਦੇ ਬਾਰੇ ਦੱਸ ਕੇ ਵੱਧ ਤੋਂ ਵੱਧ ਦਰੱਖਤ ਲਗਾਉਣ ਦੀ ਪ੍ਰੇਰਣਾ ਦਿੱਤੀ ਅਤੇ ਸਬ-ਡਵੀਜਨ ਸਾਂਝ ਕੇਂਦਰ ਮਾਨਸਾ ਦੇ ਇੰਚਾਰਜ ਸਹਾਇਕ ਥਾਣੇਦਾਰ ਸੁਖਦਰਸ਼ਨ ਸਿੰਘ ਨੇ ਵੀ ਵੱੱੱਧ ਤੋਂ ਵੱਧ ਦਰੱਖਤ ਲਗਾ ਕੇ ਹੋ ਰਹੇ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਡੀ.ਐਸ.ਐਸ.ਕੇ ਸੁਖਵੀਰ ਸਿੰਘ ਨੇ ਪਾਣੀ ਦੀ ਦੁਰਵਰਤੋਂ ਰੋਕਣ ਬਾਰੇ ਸੁਝਾਅ ਪੇਸ਼ ਕੀਤੇ।ਅਖੀਰ ਵਿੱਚ ਸਰਪੰਚ ਗੁਰਤੇਜ ਸਿੰਘ ਨੇ ਵੀ ਵਣ ਵਿਭਾਗ ਵੱਲੋਂ ਪਹੰੁਚੇ ਬਲਾਕ ਅਫਸਰ ਬਲਵਿੰਦਰ ਸਿੰਘ, ਗਰਮੀਤ ਸਿੰਘ ਦਾ ਸਾਰੀ ਪੰਚਾਇਤ ਵੱਲੋਂ ਬੂਟੇ ਲਗਵਾਉਣ ਲਈ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ।ਪੰਚਾਇਤ ਸਮਾਉ ਵੱਲੋਂ ਲਗਾਏ ਦੱਰਖਤਾਂ ਦੀ ਸਾਂਭ-ਸੰਭਾਲ ਦੀ ਜਿੰਮੇਵਾਰੀ ਲਈ ਗਈ।ਇਸ ਮੌਕੇ ਪਿੰਡ ਸਮਾਉ ਦੇ ਪੰਚਾਇਤ ਮੈਬਰ ਜਨਕ ਸਿੰਘ, ਵਿਨੋਦ ਕੁਮਾਰ ਭੁੱਚੋ ਕਲਾਥ ਹਾਊਸ ਥਾਂਣਾ ਰੋਡ ਭੀਖੀ, ਚਾਨਣ ਖਾਂ, ਹਾਕਮ ਸਿੰਘ, ਜਸਵੀਰ ਸਿੰਘ, ਹਰਬੰਸ ਸਿੰਘ, ਹੌਲ: ਮਨਜਿੰਦਰ ਸਿੰਘ, ਸਿਪਾਹੀ ਹਰਪਾਲ ਸਿੰਘ ਹਾਜਰ ਸਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media