ਭੀਖੀ, 15 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਕਿਸਾਨਾਂ ਨੇ 8 ਜੂਨ ਤੋਂ ਝੌਨਾ ਲਾਉਣਾ ਸੁਰੂ ਕੀਤਾ ਹੈ, ਪਰ ਖੇਤੀ ਮੋਟਰਾਂ ਲਈ ਬਿਜਲੀ ਸਿਪਲਾਈ ਤਿੰਨ ਚਾਰ ਘੰਟੇ ਹੀ ਆਉਂਦੀ ਹੈ।ਜਿਸ ਕਾਰਨ ਕਿਸਾਨਾਂ ਵਿੱਚ ਸੂਬਾ ਸਰਕਾਰ ਦੇ ਪਾਵਰ ਕਾਰਪੋਰੇਸ਼ਨ ਦੇ ਖਿਲਾਫ ਰੋਸ ਪਾਇਆ ਜਾ ਰਿਹਾ ਹੈ।ਪਿੰਡ ਖੀਵਾ, ਮੌਜ਼ੋ, ਮੱਤੀ, ਅੱਲੀਸ਼ੇਰ, ਸਮਾਓ, ਭੀਖੀ, ਜੱਸੜਵਾਲਾ, ਹੀਰੋਕਲਾਂ, ਹੋਡਲਾ ਆਦਿ ਪਿੰਡਾਂ ਵਿੱਚ ਬਲਾਕ ਪ੍ਰਧਾਨ ਕਰਨੈਲ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਕਿਸਾਨਾਂ ਨੇ ਸੂਬਾ ਸਰਕਾਰ ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਅਰਥੀ ਸਾੜੀ।ਕਿਸਾਨ ਮੰਗ ਕਰ ਰਹੇ ਹਨ ਕਿ ਨਿਰਵਿਘਨ 12 ਘੰਟੇ ਸਪਲਾਈ ਕੀਤੀ ਜਾਵੇ।ਕਿਸਾਨ ਮਹਿੰਗੇ ਭਾਅ ਦਾ ਡੀਜਲ ਫੂਕ ਕੇ ਝੌਨਾ ਲਵਾ ਰਹੇ ਹਨ।ਪੰਜਾਬ ਕਿਸਾਨ ਯੁਨੀਅਨ ਦੇ ਜਿਲਾ ਪ੍ਰਧਾਨ ਭੋਲਾ ਸਿੰਘ ਸਮਾਓ ਤੇ ਸੀਨੀਅਰ ਮੀਤ ਪ੍ਰਧਾਨ ਰਾਮਫਲ ਸਿੰਘ ਚੱਕਲੀ ਸ਼ੇਰ ਪ੍ਰੈਸ ਸਕੱਤਰ ਬੱਲਾ ਸਿੰਘ ਰੱਲਾ ਨੇ ਸੰਬੋਧਨ ਕਰਦਿਆਂ ਕਿਸਾਨਾਂ ਨੂੰ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਖੁਦਕੁਸ਼ੀ ਕਰ ਰਹੇ ਕਿਸਾਨਾਂ ਦਾ ਕੋਈ ਫਿਕਰ ਨਹੀਂ ਹੈ ਸਿਰਫ ਅਰੂਸਾ ਆਲਮ ਦਾ ਚੇਤਾ ਹੈ।ਅਗੇਤਾ ਝੋਨਾ ਲਾਉਣਾ ਸਰਕਾਰ ਨੇ ਕਿਸਾਨਾਂ ਦੀ ਮਜਬੂਰੀ ਬਣਾ ਦਿੱਤੀ ਹੈ।ਜੇ ਕੇਂਦਰ ਸਰਕਾਰ ਕਣਕ ਝੋਨੇ ਤੋਂ ਬਿਨ੍ਹਾਂ ਹੋਰ ਸਾਰੀਆਂ ਫਸਲਾਂ ਦਾ ਭਾਅ ਤੈਅ ਕਰੇ, ਕਿਸਾਨਾਂ ਨੂੰ ਕਰਜੇ ਚੁੱਕ ਕੇ ਖੇਤਾਂ ਵਿੱਚ ਢਾਈ ਲੱਖ ਮੋਟਰ ਕੂਨੇਕਸ਼ਨਾਂ, 2 ਲੱਖ ਬੋਰਡ ਤੇ 10 ਲੱਖ ਟਰੈਕਟਰ ਤੇ 80 ਹਜਾਰ ਜਰਨੈਟਰ ਤੇ ਨਾ ਲਾਉਣਾ ਪਵੇ ਕਿਸਾਨ ਬੇੈਂਕਾ ਤੋਂ ਕਰਜ਼ਾ ਲੈ ਕੇ ਦੇਸ਼ ਦਾ ਅੰਨ ਭੰਡਾਰ ਭਰਦੇ ਹਨ।ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਆਪਣੇ ਹੀ ਖੇਤਾਂ ਵਿੱਚ ਝੋਨਾ ਲਾਉਣ `ਤੇ ਪਾਬੰਦੀ ਲਗਾ ਦਿੱਤੀ ਹੈ, ਇਹ ਕਿਸਾਨ ਵਿਰੁੱਧੀ ਫੈਸਲਾ ਹੈ।ਜੇਕਰ ਕੋਈ ਖੇਤੀਬਾੜੀ ਮਹਿਕਮੇ ਦਾ ਅਧਿਕਾਰੀ ਕਿਸੇ ਵੀ ਕਿਸਾਨ ਦਾ ਝੋਨਾ ਵਾਹੁਣ ਆਇਆ ਤਾਂ ਜੱਥੇਬੰਦੀ ਉਸ ਦਾ ਘਿਰਾਓ ਕਰੇਗੀ।ਇਸ ਮੌਕੇ ਰਾਜਿੰਦਰ ਜਾਫਰੀ, ਬੀਰਾ ਭੀਖੀ, ਬਿਲੋਰ ਮੌਜ਼ੋਂ, ਬਲਦੇਵ ਸਮਾਓਂ, ਰਾਜਿੰਦਰ ਹੀਰੋਂ, ਨਿੱਕਾ ਜ਼ੋਗਾ ਆਦਿ ਆਗੂ ਹਾਜਰ ਸਨ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media