Monday, September 14, 2026

ਕਰੰਟ ਲੱਗਣ ਕਾਰਣ ਲੈਈਨਮੈਨ ਹੋਇਆ ਜ਼ਖਮੀ

ਭੀਖੀ, 15 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਸਥਨਾਕ ਕਸਬੇ ਵਿੱਚ ਥਾਣਾ ਰੋਡ ਵਿਖੇ ਜਗਸੀਰ ਸਿੰਘ ਨੰਬਰਦਾਰ ਵਾਲੀ ਗਲੀ ਵਿੱਚ ਸਵੇਰੇ 6.00 ਵਜੇ ਟਰਾਂਸਫਾਰਮ ਵਿੱਚ ਖਰਾਬੀ ਕਾਰਨ ਬਿਜਲੀ ਚਲੀ ਗਈ।ਜਿਸ ਨੂੰ ਠੀਕ ਕਰਨ ਲਈ  ਲਾਈਨਮੈਨ ਮਹਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਅਤੇ ਜਸਮੇਰ ਸਿੰਘ ਆਏ।ਲਾਈਨਮੈਨ ਮਹਿੰਦਰ ਸਿੰਘ ਬਿਜਲੀ ਠੀਕ ਕਰਨ ਲਈ ਜਿਓਂ ਹੀ ਟਰਾਂਸਫਾਰਮ ਉਪਰ ਚੜ੍ਹਿਆ ਤਾਂ ਉਸ ਨੂੰ ਆਚਨਕ ਕਰੰਟ ਲੱਗ ਗਿਆ ਅਤੇ ਉਹ ਜ਼ਮੀਨ ਉਪਰ ਡਿੱਗ ਕੇੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।ਉਸ ਨੂੰ ਤਰੰੁਤ ਸਿਵਲ ਹਸਪਤਾਲ ਭੀਖੀ ਵਿਖੇ ਦਾਖਲ ਕਰਵਇਆ ਗਿਆ, ਇਥੋਂ ਲਾਈਨਮੈਨ ਨੂੰ ਮਾਨਸਾ ਰੈਫਰ ਕਰ ਦਿੱਤਾ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply