Friday, April 17, 2026

ਸਾਂਝਾ ਅਧਿਆਪਕ ਮੋਰਚਾ ਦੀ ਮੁੱਖ ਮੰਤਰੀ ਪੰਜਾਬ ਨਾਲ ਅਹਿਮ ਮੀਟਿੰਗ 19 ਜੂਨ ਨੂੰ – ਲਾਹੌਰੀਆ

Lahoriaਜੰਡਿਆਲਾ ਗੁਰੂ, 16 ਜੂਨ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਇੱਕ ਅਹਿਮ ਮੀਟਿੰਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨਾਲ 19 ਜੂਨ ਨੂੰ ਦੁਪਿਹਰੇ 2 ਵਜੇ ਸਕੱਤਰੇਤ ਚੰਡੀਗਡ਼ੵ ਵਿਖੇ ਹੋਵੇਗੀ।ਇਸ ਮੀਟਿੰਗ ਵਿੱਚ ਸਿੱਖਿਆ ਮੰਤਰੀ ਓ.ਪੀ ਸੋਨੀ ਅਤੇ ਸਿੱਖਿਆ ਅਧਿਕਾਰੀਆਂ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਡੀ.ਪੀ.ਆਈ (ਸੈ:ਸਿ:) ਪਰਮਜੀਤ ਸਿੰਘ,  ਡੀ.ਪੀ.ਆਈ (ਐ:ਸਿ:) ਇੰਦਰਜੀਤ ਸਿੰਘ ਤੇ ਡੀ.ਜੀ.ਐਸ.ਈ ਪ੍ਰਸ਼ਾਤ ਗੋਇਲ ਤੇ ਹੋਰ ਸਿੱਖਿਆ ਅਧਿਕਾਰੀ ਵੀ ਸ਼ਾਮਲ ਹੋਣਗੇ।ਲਾਹੌਰੀਆ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਮੁੱਖ ਮੰਗਾਂ ਜੋ ਕਿ ਪੰਜਾਬ ਸਰਕਾਰ ਪਾਸੋਂ ਮੰਨਵਾਈਆਂ ਜਾਣੀਆ ਹਨ, ਹਰ ਤਰੵਾਂ ਦੇ ਠੇਕਾ ਅਧਾਰਿਤ ਅਧਿਆਪਕਾਂ, ਪ੍ਰੋਜੈਕਟਾਂ ਤੇ ਸੋਸਾਇਟੀਆਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਰੈਗੂਲਰ ਕਰਨਾ, ਨਵੀ ਤਬਾਦਲਾ ਨੀਤੀ ਤੇ ਪੁਰਾਣੀ ਰੈਸ਼ਨੇਲਾਈਜ਼ੇਸ਼ਨ ਨੀਤੀ ਰੱਦ ਕਰਨੀ, ਹਰ ਤਰੵਾਂ ਦੀਆ ਤਰੱਕੀਆਂ ਐਚ.ਟੀ, ਸੀ.ਐਚ.ਟੀ, ਬੀ.ਪੀ.ਓ ਮਾਸਟਰ ਕੇਡਰ ਆਦਿ ਕਰਨਾ, ਰੁਕੀਆਂ ਤਨਖਾਹਾਂ ਬਹਾਲ ਕਰਨਾ, ਡੀ.ਏ ਦੀਆਂ ਕਿਸ਼ਤਾ `ਤੇ ਬਕਾਏ ਦੇਣੇ,  ਪੇਅ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕਰਨਾ ਤੇ 15% ਅੰਤਿਮ ਰਲੀਫ਼ ਦੇਣਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ, ਗੈਰ ਵਿੱਦਿਅਕ ਡਿਊਟੀਆਂ ਬੀ.ਐਲ.ਓ ਆਦਿ ਤੋ ਛੋਟ, ਸਾਬਕਾ ਫੋਜੀਆ ਕੋਲੋ ਸਕੂਲਾਂ ਦੀ ਚੈਂਕਿਗ ਬੰਦ ਕਰਨਾ, ਪਡ਼ੵੋ ਪੰਜਾਬ  ਪ੍ਰੋਜੈਕਟ ਦੀ ਥਾਂ ਸਲੇਬਸ ਨੂੰ ਤਰਕ ਸੰਗਤ ਬਣਾਉਣਾ ਆਦਿ ਹੋਰ ਮੰਗਾਂ ਮੋਰਚੇ ਵਲੋਂ ਸਰਕਾਰ ਪਾਸੋਂ ਪੂਰੀਆ ਕਰਵਾਉਣ ਲਈ ਜ਼ੋਰ ਪਾਇਆ ਜਾਵੇਗਾ।ਲਾਹੌਰੀਆ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸਾਂਝੇ ਮੋਰਚੇ ਦੇ ਸਾਰੇ ਕਨਵੀਨਰ ਤੇ ਕੋਂ-ਕਨਵੀਨਰ ਸ਼ਾਮਲ ਹੋਣਗੇ ।ਇਸ ਮੌਕੇ ਉਹਨਾਂ ਦੇ ਨਾਲ ਅਮਨਦੀਪ ਸ਼ਰਮਾ, ਸੁਰੇਸ਼ ਗੁਪਤਾ, ਹਰਜਿੰਦਰਪਾਲ ਸਿੰਘ ਸਠਿਆਲਾ, ਗੁਰਿੰਦਰ ਸਿੰਘ ਸਿੱਧੂ, ਸੁਲੱਖਣ ਸਿੰਘ ਬੇਰੀ, ਜਸਪਾਲ ਸਿੰਘ ਕਪੂਰਥਲਾ, ਗੁਰਮੇਲ ਸਿੰਘ ਬਰੇਂ, ਸੁਰਿੰਦਰ ਸਿੰਘ ਬਾਠ, ਜਰਨੈਲ ਸਿੰਘ ਰਿਆੜ, ਮਲਕੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਮਾਨ, ਸੁਖਰਾਜ ਸਿੰਘ ਕਾਹਲੋਂ, ਗੁਰਮੀਤ ਢਿਲੋਂ, ਰਜਿੰਦਰ ਸ਼ਰਮਾ, ਹਰਪ੍ਰੀਤ ਬਟਾਲਾ, ਨਵਦੀਪ ਵਿਰਕ, ਵਿਪਨ ਸ਼ਰਮਾ, ਸਤਵੰਤ ਸਿੰਘ ਤਰਨ ਤਾਰਨ ਤੇ ਸੰਜੀਤ ਸਿੰਘ ਨਿੱਜਰ ਆਦਿ ਆਗੂ ਹਾਜ਼ਰ ਸਨ ।
 

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply