ਜੰਡਿਆਲਾ ਗੁਰੂ, 16 ਜੂਨ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਕੱਲ ਸ਼ਾਮ ਡੀ.ਪੀ.ਐਸ ਸਕੂਲ ਜੀ.ਟੀ ਰੋਡ ਮਾਨਾਂਵਾਲਾ ਵਿਖੇ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ।ਜਾਣਕਾਰੀ ਦਿੰਦੇ ਹੋਏ ਦਬੁਰਜੀ ਚੌਂਕੀ ਦੇ ਇੰਚਾਰਜ ਏ.ਐਸ.ਆਈ ਪਰਵੀਨ ਕੁਮਾਰ ਨੇ ਦੱਸਿਆ ਕਿ ਡੀ.ਪੀ.ਐਸ.ਸਕੂਲ ਦੇ ਦੇ ਨੇੜ੍ਹੇ 45 ਕੁ ਸਾਲ ਦੇ ਇਕ ਅੱਧਖੜ ਆਦਮੀ ਦੀ ਲਾਸ਼ ਬਰਾਮਦ ਕੀਤੀ ਗਈ ਹੈ।ਮਰਨ ਵਾਲਾ ਵਿਅਕਤੀ ਸ਼ਕਲ ਸੂਰਤ ਤੋਂ ਬਿਹਾਰੀ ਲੱਗ ਰਿਹਾ ਸੀ ਉਸ ਦੇ ਮੂੰਹ `ਤੇ ਛੋਟੀ ਛੋਟੀ ਦਾਹੜੀ ਸੀ, ਉਸ ਦੇ ਕਿਸੇ ਵਹੀਕਲ ਦੀ ਫੇਟ ਵੱਜਣ ਕਰਕੇ ਮੂੰਹ ਅਤੇ ਸਿਰ `ਤੇ ਜਿਆਦਾ ਸੱਟ ਲੱਗੀ ਹੋਈ ਸੀ, ਸ਼ਾਇਦ ਇਸੇ ਕਰਕੇ ਉਸ ਦੀ ਮੌਤ ਹੋ ਗਈ ਸੀ।ਉਨ੍ਹਾਂ ਕਿਹਾ ਕਿ ਲਾਗਲੇ ਪਿੰਡਾਂ ਅਤੇ ਆਸੇ ਪਾਸੇ ਉਕਤ ਵਿਅਕਤੀ ਬਾਰੇ ਪੁੱਛ ਪੜਤਾਲ ਕੀਤੀ, ਪਰ ਉਕਤ ਵਿਅਕਤੀ ਦੀ ਪਛਾਣ ਨਹੀ ਹੋ ਸਕੀ, ਉਸ ਦੀ ਮ੍ਰਿਤਕ ਦੇਹ ਨੂੰ ਮੁਰਦਾ ਘਰ ਅੰਮ੍ਰਿਤਸਰ ਵਿਖੇ ਰੱਖਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਇਸ ਸਬੰਧ’ਚ ਥਾਣਾ ਚਾਟੀਵਿੰਡ ਵਿਖੇ ਨਾਮਾਲੂਮ ਵਿਅਕਤੀ ਵਿਰੁੱਧ ਧਾਰਾ 304 ਏ, 279 ਆਈ.ਪੀ.ਸੀ ਤਹਿਤ ਕੇਸ ਵੀ ਦਰਜ ਕਰ ਲਿਆ ਗਿਆ ਹੈ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …