
ਅੰਮ੍ਰਿਤਸਰ, 14 ਅਗਸਤ (ਦੀਪ ਦਵਿੰਦਰ)- ਉਘੇ ਕਹਾਣੀਕਾਰ ਅਤੇ ਪੰਚਾਇਤ ਸੰਮਤੀ ਵੇਰਕਾ ਦੇ ਸੁਪਰਡੈਂਟ ਮਨਮੋਹਨ ਸਿੰਘ ਬਾਸਰਕੇ ਵੱਲੋਂ ਲਿੱਖੀ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਕੀਤੀ ਸਰਵੇ ਪੁਸਤਕ ਰਮਦਾਸ ਦੀ ਪਹਿਲੀ ਕਾਪੀ ਬਾਸਰਕੇ ਵੱਲੋਂ ਸ੍ਰ: ਗੁਲਜਾਰ ਸਿੰਘ ਰਣੀਕੇ, ਡੇਅਰੀ, ਪਸ਼ੂ ਪਾਲਣ ਅਤੇ ਐਸ.ਸੀ., ਬੀ.ਸੀ. ਭਲਾਈ ਮੰਤਰੀ ਪੰਜਾਬ ਨੂੰ ਭੇਂਟ ਕੀਤੀ। ਇਸ ਮੋਕੇ ਰਣੀਕੇ ਨੇ ਕਿਹਾ ਕਿ ਲੇਖਕ ਸਮਾਜ ਲਈ ਸ਼ੀਸ਼ਾ ਹੁੰਦੇ ਹਨ ਜੋ ਆਪਣੀਆਂ ਵਡਮੁੱਲੀਆਂ ਰਚਨਾਵਾਂ ਰਾਹੀਂ ਸਮਾਜ ਨੂੰ ਸੇਧ ਦਿੰਦੇ ਹਨ। ਉਨ੍ਹਾਂ ਨੇ ਮਨਮੋਹਨ ਸਿੰਘ ਬਾਸਰਕੇ ਦੇ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਕਾਰਜ ਬਾਸਰਕ ਬਾਖੂਬੀ ਨਿਭਾ ਰਹੇ ਹਨ।ਕੇਂਦਰੀ ਪੰਜਾਬ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਪ੍ਰਮੁੱਖ ਕਹਾਣੀਕਾਰ ਦੀਪ ਦਵਿੰਦਰ ਸਿੰਘ ਨੇ ਕਿਹਾ ਕਿ ਬਾਸਰਕੇ ਸਿਰਕੱਢ ਕਹਾਣੀਕਾਰ ਤਾਂ ਹੈ ਹੀ ਇਸਨੇ ਭਾਸ਼ਾਈ ਅਤੇ ਸੱਭਿਆਚਾਰ ਸਰਵੇਖਣ ਪੁਸਤਕਾਂ ਰਮਦਾਸ, ਛੇਹਰਟਾ ਅਤੇ ਅਟਾਰੀ ਲਿਖ ਕੇ ਇਨ੍ਹਾਂ ਇਲਾਕਿਆਂ ਬਾਰੇ ਭਰਪੂਰ ਜਾਣਕਾਰੀ ਮੁਹੱਈਆ ਕਰਵਾ ਕੇ ਖੋਜਕਾਰ ਵਜੋਂ ਵੀ ਆਪਣੀ ਪਹਿਚਾਣ ਬਣਾ ਲਈ ਹੈ। ਇਸ ਮੋਕੇ ਹਾਜਰ ਲੇਖਕਾਂ ਅਤੇ ਹੋਰ ਉਘੀਆਂ ਹਸਤੀਆਂ ਨੇ ਬਾਸਰਕੇ ਨੂੰ ਇਸ ਕਾਰਜ ਲਈ ਮੁਬਾਰਕਬਾਦ ਦਿੱਤੀ।
Punjab Post Daily Online Newspaper & Print Media