ਬਠਿੰਡਾ, 23 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪਿਛਲੇ ਦਿਨੀ ਜ਼ਿਲ੍ਹੇ ਬਠਿੰਡਾ ਵਿਖੇ ਹੋਈ ਬਰਸਾਤ ਤੋਂ ਬਾਅਦ ਬਲਾਕ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ, ਜੋਗੇਵਾਲਾ, ਨਸੀਬਪੁਰਾ,ਤਲਵੰਡੀ ਸਾਬੋ ਅਤੇ ਬਲਾਕ ਮੌੜ ਦੇ ਪਿੰਭਾਈ ਬਖਤੌਰ, ਰਾਮਗੜ੍ਹ ਭੂੰਦੜ, ਬੁਰਜ ਸੇਮਾ ਅਤੇ ਮਾਈਸਖਾਨਾ ਦੇ ਕੁੱਝ ਖੇਤਾਂ ਵਿੱਚ ਨਰਮੇ ਦੀ ਫ਼ਸਲ ਸੁੱਕਣ/ਮੱਚਣ ਸਬੰਧੀ ਕੇਸ ਸਾਹਮਣੇ ਆਏ ਹਨ।ਇਸ ਸਬੰਧੀ ਡਾ. ਗੁਰਦਿੱਤਾ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਦੀ ਅਗਵਾਈ ਵਿੱਚ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਬਣਾ ਕੇ ਸਬੰਧਤ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ। ਵਿਭਾਗ ਦੁਆਰਾ ਗਠਿਤ ਕੀਤੀਆਂ ਟੀਮਾਂ ਵਲੋਂ ਸਬੰਧਤ ਕਿਸਾਨਾਂ ਦੇ ਖੇਤਾਂ ਵਿੱਚ ਮਿੱਟੀ ਅਤੇ ਟਿਊਬਵੈਲਾਂ ਦੇ ਪਾਣੀ ਦੇ ਸੈਂਪਲ ਲਏ ਗਏ।
ਨਿਰੀਖਣ ਦੌਰਾਨ ਨਰਮੇ ਦੀ ਫ਼ਸਲ ਵਿੱਚ ਪੈਰਾਵਿਲਟ ਅਤੇ ਸਾਲਟ ਟੋਕਸੀਸੀਟੀ ਦੇ ਕਾਰਣ ਮੁੱਖ ਤੌਰ ’ਤੇ ਉਭਰ ਕੇ ਸਾਹਮਣੇ ਆਏ ਹਨ।ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਟਿਊਬਵੈਲਾਂ ਦੇਪਾਣੀ ਦੀ ਚਾਲਕਤਾ 2000 ਮਾਈਕ੍ਰਰੋ-ਮੋਹਸ ਤੱਕ ਸਿੰਚਾਈ ਲਈ ਢੁਕਵੀਂ ਹੁੰਦੀ ਹੈ ਪ੍ਰੰਤੂ ਜਦੋਂ ਪ੍ਰਭਾਵਿਤ ਪਿੰਡ ਮਲਕਾਣਾ ਦੇ ਕਿਸਾਨਾਂ ਦੇ ਪਾਣੀ ਦੇ ਸੈਂਪਲ ਵਿਭਾਗ ਵਲੋਂ ਟੈਸਟ ਕੀਤੇ ਗਏ ਤਾਂ ਕਿਸਾਨ ਰਾਜਿੰਦਰ ਸਿੰਘ-6592, ਗੁਰਪਾਲ ਸਿੰਘ-7680, ਹਰਪਾਲ ਸਿੰਘ-7040, ਅਮ੍ਰਿਤਪਾਲ ਸਿੰਘ 7370 ਅਤੇ ਭਾਈ ਬਖਤੌਰ ਦੇ ਕਿਸਾਨ ਮੁਖਤਿਆਰ ਸਿੰਘ ਦੀ ਚਾਲਕਤਾ 6590 ਨਿਰਧਾਰਿਤ ਪੈਮਾਨੇ ਤੋਂ ਬਹੁਤ ਜ਼ਿਆਦਾ ਪਾਈ ਗਈ।ਬਰਸਾਤ ਹੋਣ ਕਾਰਨ ਇਹ ਸਾਲਟ ਬੂਟਿਆਂ ਦੀਆਂ ਜੜ੍ਹਾਂਵਿਚ ਇਕੱਠਾ ਹੋਣ ਕਰਕੇ ਨਰਮੇ ਦੇ ਬੂਟੇ ਸੁੱਕਣ ਲੱਗ ਗਏ, ਜਦੋਂ ਕਿ ਇਹ ਸਮੱਸਿਆ ਬੈਡਾ ਉਪਰ ਕੀਤੀ ਬਿਜਾਈ ਵਿੱਚ ਪਾਈ ਗਈ ਹੈ, ਕਿਉਂਕਿ ਬੂਟੇ ਬੈਡਾਂ ਦੇ ਕਿਨਾਰਿਆਂ ’ਤੇ ਲੱਗੇ ਹੁੰਦੇ ਹਨ ਅਤੇ ਇਹ ਸਾਲਟ ਪਾਣੀ ਵਿੱਚ ਘੁਲ ਕੇ ਕਿਨਾਰਿਆਂ ’ਤੇ ਜਿਆਦਾ ਇਕੱਠੇ ਹੋ ਜਾਂਦੇ ਹਨ। ਵਿਭਾਗ ਵਲੋਂ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਗਈ ਕਿ ਜਿੱਥੇ ਇਹ ਸਮੱਸਿਆ ਸ਼ੁਰੂ ਹੁੰਦੀ ਹੈ ਤਾਂ ਬੈਡਾਂ ਨੂੰ ਤੋੜ ਕੇ ਨਹਿਰੀ ਪਾਣੀਨਾਲ ਸਿੰਚਾਈ ਕੀਤੀ ਜਾਵੇ। ਜਿਨ੍ਹਾਂ ਖੇਤਾਂ ਵਿੱਚ ਪੈਰਾਬਿਲਟ ਦੀ ਸਮੱਸਿਆ ਹੈ ਤਾਂ ਉਥੇ ਇੱਕ ਗਰਾਮ ਕੋਬਾਲਟ ਕਲੋਰਾਇਡ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਭਾਵਿਤ ਬੂਟਿਆਂ ਉਪਰ ਸਪਰੇ ਕੀਤੀ ਜਾਵੇ।ਕਿਸਾਨ ਵੀਰ ਜਿੰਨਾ ਵੀ ਸੰਭਵ ਹੋ ਸਕੇ ਵੱਧ ਤੋਂ ਵੱਧ ਨਹਿਰੀ ਪਾਣੀ ਦੀ ਹੀ ਵਰਤੋਂ ਕਰਨ।
Check Also
ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …
Punjab Post Daily Online Newspaper & Print Media