ਧੂਰੀ, 23 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਟੈੱਪ ਆਨ ਸੁਸਾਇਟੀ ਅਤੇ ਗਊ ਧਾਮ ਹਸਪਤਾਲ ਕੱਕੜਵਾਲ ਵੱਲੋਂ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਮਾਤਾ ਭਗਵਤੀ ਦਾ 12ਵਾਂ ਵਿਸ਼ਾਲ ਜਾਗਰਣ 30 ਜੂਨ ਦਿਨ ਸ਼ਨੀਵਾਰ ਨੂੰ ਸੰਗਰੂਰ ਵਾਲੀ ਕੋਠੀ ਵਿਖੇ ਕਰਵਾਇਆ ਜਾ ਰਿਹਾ ਹੈ।ਸਟੈਪ ਆਨ ਸੁਸਾਇਟੀ ਦੇ ਪ੍ਰਧਾਨ ਅਮਨਪ੍ਰੀਤ ਬਾਵਾ ਨੇ ਦੱਸਿਆ ਕਿ ਇਸ ਜਾਗਰਣ ਵਿਚ ਦੁਰਗਾ ਰੰਗੀਲਾ ਅਤੇ ਰਕੇਸ਼ ਰਾਧੇ ਮਾਤਾ ਭਗਵਤੀ ਜੀ ਦਾ ਭਜਨ ਗੁਣਗਾਨ ਕਰਨਗੇ।ਇਸ ਮੌਕੇ ਪ੍ਰਧਾਨ ਅਮਨਪ੍ਰੀਤ ਬਾਵਾ, ਹਰਿੰਦਰ ਸ਼ਰਮਾ, ਤਰੂਣ ਗਰਗ, ਰਿੰਕੂ ਬਾਂਸਲ, ਰੋਮੀ ਟੰਡ, ਜੈਕੀ ਜਿੰਦਲ, ਪੈਰੀਂ ਜਿੰਦਲ, ਰਜਨੀਸ਼ ਕੁਮਾਰ, ਯੋਗੇਸ਼ ਕੁਮਾਰ, ਵਿਕਾਸ ਕੁਮਾਰ, ਰੋਕੀ ਕੁਮਾਰ, ਇੰਦਰਜੀਤ ਕੁਮਾਰ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media