ਧੂਰੀ, 23 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਆਸਰਾ ਫਾਊਂਡੇਸ਼ਨ ਧੂਰੀ ਵੱਲੋਂ ਅੱਜ ਪੜੋਸ ਯੁਵਾ ਸੰਸਦ ਪ੍ਰੋਗਰਾਮ ਨਹਿਰੂ ਯੁਵਾ ਕੇਂਦਰ ਸੰਗਰੂਰ ਭਾਰਤ ਸਰਕਾਰ ਵੱਲੋਂ ਕਰਵਾਇਆ ਗਿਆ।ਜਿਸ ਵਿਚ ਲਗ-ਪਗ 100 ਭਾਗੀਦਾਰਾਂ ਨੇ ਭਾਗ ਲਿਆ।ਪ੍ਰੋਗਰਾਮ ਦੀ ਸ਼ੁਰੂਆਤ ਵਿਚ ਵੱਖ-ਵੱਖ ਆਏ ਕਲੱਬਾਂ ਦੇ ਭਾਗੀਦਾਰਾਂ ਵੱਲੋਂ ਯੋਗਾ ਦਿਵਸ ਮਨਾਇਆ ਗਿਆ।ਇਸ ਵਿਚ ਭਾਗ ਲੈਣ ਆਏ ਨੌਜਵਾਨਾ ਨੇ ਆਪਣੀ ਮੁਸ਼ਕਲਾਂ ਬਾਰੇ ਦੱਸਿਆ।ਨੌਜਵਾਨਾਂ ਨੂੰ ਸੰਬੋਧਿਤ ਕਰਦਿਆਂ ਐੱਸ.ਐਚ.ਓ ਰਾਜੇਸ਼ ਸਨੇਹੀ ਨੇ ਨੌਜਵਾਨਾ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਨਾ ਕਰਨ ਬਾਰੇ ਵਿਸਤਾਰ ਵਿਚ ਦੱਸਿਆ। ਇਸ ਮੌਕੇ ਡਾ. ਆਰ.ਪੀ ਨੇ ਆਏ ਹੋਏ ਨੌਜਵਾਨਾ ਨੂੰ ਕੈਂਸਰ ਰੋਗ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਉਘੇ ਸਮਾਜ ਸੇਵੀ ਅਨਿਲ ਬਾਲੀ ਨੇ ਨੌਜਵਾਨਾ ਨੂੰ ਨੱਸਿਆ ਤੋ ਸੁਚੇਤ ਰਹਿਣ ਅਤੇ ਨਸ਼ਿਆਂ ਤੋ ਦੂਰ ਰਹਿਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਨੇ ਕਿਹਾ ਕਿ ਅੱਜ ਦੀ ਰਜੇਵੇਂ ਭਰੇ ਮਹੋਲ ਵਿਚ ਹਰ ਇੱਕ ਵਿਅਕਤੀ ਨੂੰ ਆਪਣੇ ਪਰਿਵਾਰ ਨੂੰ ਸਨਮਾਨ ਦੇਣਾ ਜ਼ਰੂਰੀ ਹੈ। ਇਸ ਮੌਕੇ ਵਿਸ਼ੇਸ਼ ਤੋਰ ਤੇ ਪਹੁੰਚੇ ਮਹਿਮਾਨਾਂ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ।
ਆਸਰਾ ਫਾਊਂਡੇਸ਼ਨ ਦੇ ਆਗੂ ਲਖਵੀਰ ਸਿੰਘ ਧਾਂਦਰਾ ਨੇ ਆਏ ਹੋਏ ਮਹਿਮਾਨਾਂ ਅਤੇ ਵੱਖ-ਵੱਖ ਕਲੱਬਾਂ ਤੋ ਪਹੁੰਚੇ ਨੌਜਵਾਨਾ ਦਾ ਧੰਨਵਾਦ ਕਰਦਿਆਂ ਖ਼ੂਨ-ਦਾਨ ਦੀ ਮਹੱਤਤਾ ਬਾਰੇ ਦੱਸਿਆ।ਇਸ ਮੌਕੇ ਆਸਰਾ ਫਾਊਂਡੇਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਖੰਗੂੜਾ, ਮੁਨੀਸ ਧੂਰੀ, ਬਲਜਿੰਦਰ ਢਿੱਲੋਂ, ਬਰਿੰਦਰ, ਵਿਕੀ ਧੂਰੀ, ਦੀਪਕ ਰੂਲਦੂ ਸਿੰਘ ਵਾਲਾ, ਸ਼ਮਸ਼ੇਰ ਸਿੰਘ ਕੰਧਾਰਗੜ ਛੰਨਾ, ਕੁਲਦੀਪ ਸਿੰਘ ਧੂਰੀ, ਜੋਨੀ ਧੂਰੀ, ਮਾਨਾ ਗਰੇਵਾਲ, ਹਰਵਿੰਦਰ ਸਿੰਘ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media