Friday, April 10, 2026

ਜੀ.ਐਨ.ਡੀ ਕੰਟਰੈਕਟ ਵਰਕਰ ਯੂਨੀਅਨ ਦੀ ਨਵੀਂ ਆਰਜ਼ੀ ਕਮੇਟੀ ਦਾ ਗਠਨ

PPN2706201801ਬਠਿੰਡਾ, 26 ਜੂਨ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਜੀ.ਐਨ.ਡੀ ਕੰਟਰੈਕਟ ਵਰਕਰ ਯੂਨੀਅਨ ਦੀ ਹੋਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਨਵੀਂ ਆਰਜੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ‘ਚ ਗੁਰਵਿੰਦਰ ਸਿੰਘ ਪੰਨੂੰ ਪ੍ਰਧਾਨ, ਖੁਸ਼ਦੀਪ ਸਿੰਘ ਜਨਰਲ ਸਕੱਤਰ, ਦੀਪਕ ਕੁਮਾਰ ਮੀਤ ਪ੍ਰਧਾਨ, ਰਾਮ ਵਰਨ ਖਜਾਨਚੀ, ਮੀਤ ਪ੍ਰਧਾਨ ਸਤਵੀਰ ਸਿੰਘ, ਮੀਤ ਪ੍ਰਧਾਨ ਜਗਜੀਤ ਸਿੰਘ, ਕਿਰਪਾਲ ਸਿੰਘ ਮੱਲ੍ਹੀ ਪ੍ਰੈਸ ਸਕੱਤਰ, ਰੁਪਿੰਦਰ ਸਿੰਘ ਮੀਡੀਆ ਸਕੱਤਰ, ਬਲਜੀਤ ਸਿੰਘ ਮੁੱਖ ਸਲਾਹਕਾਰ, ਮਹਿੰਦਰ ਸਿੰਘ ਕਾਰਜਕਾਰੀ ਮੈਂਬਰ, ਕਰਮਜੀਤ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਅਰੁਣ ਕੁਮਾਰ ਅਤੇ ਜਸਵੀਰ ਸਿੰਘ ਆਦਿ ਕਮੇਟੀ ਦੇ ਮੈਂਬਰ ਚੁਣੇ ਗਏ।
ਇਸ ਮੌਕੇ ਪ੍ਰਧਾਨ ਪੰਨੂੰ ਨੇ ਕਿਹਾ ਕਿ ਥਰਮਲ ਦੇ ਸਰਪਲੱਸ ਹੋਏ ਕਾਮਿਆਂ ਦੀਆਂ ਤਨਖਾਹਾਂ ਪੈਸਕੋ ਕੰਪਨੀ ਵੱਲੋਂ ਨਹੀਂ ਦਿੱਤੀਆਂ ਗਈਆਂ, ਜਿਸ ਦੇ ਵਿਰੋਧ ‘ਚ ਕਰਮਚਾਰੀਆਂ ਵੱਲੋਂ ਪਾਵਰਕਾਮ ਦੇ ਹੈਡ ਆਫਿਸ ਪੱਛਮੀ ਜੋਨ ਅੱਗੇ ਧਰਨਾ ਦਿੱਤਾ ਗਿਆ, ਜਿਸ ਦੌਰਾਨ ਪੱਛਮੀ ਜੋਨ ਦੇ ਚੀਫ ਭਗਵਾਨ ਸਿੰਘ ਮਠਾੜੂ ਨਾਲ ਹੋਈ ਮੀਟਿੰਗ ਦੌਰਾਨ ਉਨ੍ਹਾਂ ਭਰੋਸਾ ਦੁਆਇਆ ਸੀ ਕਿ ਕਰਮਚਾਰੀਆਂ ਦੀਆਂ ਤਨਖਾਹਾਂ 25 ਜੂਨ ਤੱਕ ਦੇ ਦਿੱਤੀਆਂ ਜਾਣਗੀਆਂ, ਪਰ ਕਿਸੇ ਕਰਮਚਾਰੀ ਦੀ ਤਨਖਾਹ ਅਜੇ ਤੱਕ ਨਹੀਂ ਦਿੱਤੀ ਗਈ, ਜਿਸਦੇ ਵਿਰੋਧ ‘ਚ 28 ਮਈ ਨੂੰ ਪੱਛਮੀ ਜੋਨ ਦੇ ਹੈਡ ਆਫਿਸ ਅੱਗੇ ਧਰਨਾ ਦਿੱਤਾ ਜਾਵੇਗਾ।ਪਾਵਰਕਾਮ ਟਰਾਸਕੋ ਠੇਕਾ ਮੁਲਾਜ਼ਮ ਦੇ ਸੂਬਾ ਮੀਤ ਪ੍ਰਧਾਨ ਰਜੇਸ਼ ਕੁਮਾਰ, ਜੋਨ ਪ੍ਰਧਾਨ ਸੁਖਵਿੰਦਰ ਸਿੰਘ, ਸਕੱਤਰ ਮਨਜੀਤ ਸਿੰਘ ਨੇ ਕਿਹਾ ਕਿ ਹਰ ਸਾਲ 1 ਜੂਨ ਨੂੰ ਪੇਡੀ ਸੀਜ਼ਨ ਲਈ ਸੀ ਐਚ ਪੀ ਦੇ ਟੈਂਡਰ ਖੋਲੇ ਜਾਂਦੇ ਹਨ, ਜੋ ਇਸ ਵਾਰ ਨਹੀਂ ਖੋਲੇ ਗਏ। ਉਨ੍ਹਾਂ ਕਿਹਾ ਜੇਕਰ ਇਸ ਵਾਰ ਟੈਂਡਰ ਨਾ ਖੋਲੇ ਗਏ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।ਇਸ ਮੌਕੇ ਜਗਰੂਪ ਸਿੰਘ, ਜਗਸੀਰ ਸਿੰਘ ਭੱਗੂ ਆਦਿ ਤੋਂ ਇਲਾਵਾ ਸਮੂਹ ਕਰਮਚਾਰੀ ਮੌਜ਼ੂਦ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply