Wednesday, April 8, 2026

ਡੇਪੋ ਮੁਹਿੰਮ ਦੀ ਕਾਮਯਾਬੀ ਲਈ 20 ਜੁਲਾਈ ਤੱਕ ਦਾ ਟੀਚਾ ਕੀਤਾ ਜਾਵੇਗਾ ਪੂਰਾ – ਡਾ. ਅਮਿਤ ਮਹਾਜਨ

Dr Amit Mahajan Pathankotਪਠਾਨਕੋਟ, 27 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਜਿਲ੍ਹੇ ਅੰਦਰ ਡੇਪੋ ਵੱਲੋਂ ਜਾਗਰੁਕਤਾ ਸੈਮੀਨਾਰ ਲਗਾਏ ਜਾ ਰਹੇ ਹਨ ਅਤੇ ਨਸ਼ਾ ਵਿਰੋਧੀ ਰੈਲੀਆਂ ਕਰਕੇ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ, ਜਿਲ੍ਹਾ ਪਠਾਨਕੋਟ ਵਿੱਚ ਡੇਪੋ ਮੁਹਿੰਮ ਨੂੰ ਕਾਮਯਾਬ ਕਰਨ ਦੇ ਲਈ 20 ਜੁਲਾਈ ਤੱਕ ਰੱਖੇ ਟੀਚੇ ਨੂੰ 100 ਫੀਸਦੀ ਪੂਰਾ ਕੀਤਾ ਜਾਵੇਗਾ।ਇਹ ਪ੍ਰਗਟਾਵਾ ਡਾ. ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ-ਕਮ- ਡੇਪੋ ਜ਼ਿਲ੍ਹਾ ਨੋਡਲ ਅਫਸਰ ਪਠਾਨਕੋਟ ਨੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ’ਤੇ ਡੇਪੋ ਮੂਹਿੰਮ ਬਾਰੇ ਜਾਣਕਾਰੀ ਦਿੰਦਿਆ ਕੀਤਾ।
ਡਾ. ਅਮਿਤ ਮਹਾਜਨ ਨੇ ਦੱਸਿਆ ਕਿ ਨਸ਼ਿਆਂ ਖਿਲਾਫ਼ ਆਪਣੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ, ਸਾਰੇ ਪੰਜਾਬ ਅੰਦਰ ਇਕ ਮੁਹਿੰਮ ਦੀ ਸੁਰੂਆਤ ਕੀਤੀ ਗਈ ਸੀ, ਇਸ ਬਹੁਪੱਖੀ ਪ੍ਰੋਗਰਾਮ ਤਹਿਤ ‘ਨਸ਼ੇ ਦੀ ਦੁਰਵਰਤੋਂ ਰੋਕਣ ਲਈ ਅਫ਼ਸਰ’ (ਡਰੱਗ ਅਬਿਊਜ਼ ਪ੍ਰੀਵੈਨਸ਼ਨ ਆਫਿਸਰਜ਼-ਡੇਪੋ) ਬਣਾਏ ਗਏ ਸਨ ਅਤੇ ਜ਼ਿਲ੍ਹੇ ਅੰਦਰ ਗ੍ਰਾਉਂਡ ਲੈਬਲ ਟ੍ਰੇਨਰਾਂ ਨੂੰ ਟ੍ਰੇਨਿੰਗ ਦੇ ਕੇ ਅੱਗੇ ਦੁਸਰਾ ਪੜਾਅ ਸੁਰੂ ਕੀਤਾ ਜਾ ਚੁੱਕਾ ਹੈ, ਜਿਸ ਅਧੀਨ ਬਹੁਪੱਖੀ ਪ੍ਰੋਗਰਾਮ ‘ਨਸ਼ੇ ਦੀ ਦੁਰਵਰਤੋਂ ਰੋਕਣ ਲਈ ਸਰਕਾਰੀ ਅਧਿਕਾਰੀਆਂ ਅਤੇ ਆਮ ਲੋਕਾਂ ਨੂੰ ਇਸ ਨਾਲ ਜੋੜਿਆ ਗਿਆ ਹੈ।ਜਿਸ ਅਧੀਨ ਸਬ ਡਿਵੀਜਨ ਮਿਸ਼ਨ ਟੀਮਾਂ ਵੀ ਤਿਆਰ ਕੀਤੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਪੁਲਿਸ ਵਿਭਾਗ ਦੇ ਨੋਡਲ ਅਫਸਰ ਡੀ.ਐਸ.ਪੀ ਧਰਮਵੀਰ, ਸਾਰੇ ਪੁਲਿਸ ਥਾਣਿਆਂ ਦੇ ਐਸ.ਐਚ.ਓ, ਸੀ.ਡੀ.ਪੀ.ਓ, ਬੀ.ਡੀ.ਪੀ.ਓ, ਹੈਲਥ ਵਿਭਾਗ ਦੇ ਅਧਿਕਾਰੀ ਅਤੇ ਹੋਰਨਾਂ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਵੀ ਸ਼ਾਮਲ ਕੀਤੇ ਗਏ ਹਨ।ਇਸ ਤੋਂ ਇਲਾਵਾ ਹੁਣ ਪਿੰਡ ਪੱਧਰ ਅਤੇ ਵਾਰਡ ਪੱਧਰ ਤੇ ਵੀ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਬਣਾ ਕੇ ਅੱਗੇ ਦੀ ਕਾਰਜ ਪ੍ਰਣਾਲੀ ਆਰੰਭੀ ਗਈ ਹੈ ਜਿਸ ਅਧੀਨ ਪਿੰਡਾਂ ਵਿੱਚ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ ਅਤੇ ਨੋਜਵਾਨਾਂ ਨੂੰ ਨਸ਼ੇ ਖਿਲਾਫ ਜਾਗਰੁਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਡੇਪੋ ਵਲੰਟੀਅਰ ਨਸ਼ਿਆ ਖਿਲਾਫ ਜਾਗਰੂਕਤਾ ਪੈਦਾ ਕਰ ਰਹੇ ਹਨ ਅਤੇ ਨਸ਼ੇ ’ਚ ਫਸੇ ਲੋਕਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਨਸ਼ਾ ਮੁਕਤੀ ਕੇਂਦਰ ਨਾਲ ਵੀ ਸੰਪਰਕ ਬਣਾ ਰਹੇ ਹਨ।ਉਨ੍ਹਾਂ ਦੱਸਿਆ ਕਿ ਮੂਹਿੰਮ ਨੂੰ ਤੇਜ ਕਰਦਿਆਂ ਹੋਏ ਸਿਵਲ ਹਸਪਤਾਲ ਪਠਾਨਕੋਟ ਵਿਖੇ ਓ.ਓ.ਏ.ਟੀ ਸੈਂਟਰ ਵੀ ਬਣਾਇਆ ਗਿਆ ਹੈ, ਜੋ ਕੋਈ ਮਨ ਤੋਂ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਉਪਰੋਕਤ ਸੈਂਟਰ ਦੇ ਫੋਨ ਨੰਬਰ 0186-2224564 ਤੇ ਵੀ ਸੰਪਰਕ ਕਰ ਸਕਦਾ ਹੈ।
ਉਨ੍ਹਾਂ ਨੋਜਵਾਨਾਂ ਅਤੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਬਹੁਪੱਖੀ ਪ੍ਰੋਗਰਾਮ ‘ਨਸ਼ੇ ਦੀ ਦੁਰਵਰਤੋਂ ਰੋਕਣ ਲਈ ਅਫ਼ਸਰ’ (ਡਰੱਗ ਅਬਿਊਜ਼ ਪ੍ਰੀਵੈਨਸ਼ਨ ਆਫਿਸਰਜ਼-ਡੇਪੋ) ਦੀ ਰਜਿਸਟ੍ਰਸ਼ਸਨ ਜਿਲ੍ਹਾ ਪਠਾਨਕੋਟ ਅੰਦਰ ਕੀਤੀ ਜਾ ਰਹੀ ਹੈ ਕੋਈ ਵੀ ਚਾਹਵਾਨ ਆਪਣੇ ਫਾਰਮ ਭਰ ਕੇ ਸੇਵਾ ਕੇਦਰ ਵਿੱਚ ਡੇਪੋ ਬਣਨ ਲਈ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ।ਉਨ੍ਹਾਂ ਮਹਿਲਾਵਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਅਗਰ ਉਨ੍ਹਾਂ ਦੇ ਧਿਆਨ ਵਿੱਚ ਕੋਈ ਅਜਿਹਾ ਨੋਜਵਾਨ ਜੋ ਨਸ਼ੇ ਦੀ ਦਲਦਲ ਚੋਂ ਬਾਹਰ ਨਿਕਲਣਾ ਚਾਹੁੰਦਾ ਹੈ ਤਾਂ ਉਸ ਨੂੰ ਜਾਗਰੁਕ ਕਰਨ ਅਤੇ ਉਪਰੋਕਤ ਸੈਂਟਰ ਨਾਲ ਸੰਪਰਕ ਬਣਾਉਣ।ਉਨ੍ਹਾਂ ਨੋਜਵਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਜੋ ਨੋਜਵਾਨ ਨਸ਼ੇ ਦੀ ਦਲਦਲ ਚੋ ਬਾਹਰ ਆ ਗਏ ਹਨ ਉਹ ਹੋਰਨਾਂ ਅਜਿਹੇ ਨੋਜਵਾਨਾਂ ਲਈ ਰੋਲ ਮਾਡਲ ਬਣਨ ਤਾਂ ਜੋ ਉਹ ਨੋਜਵਾਨ ਉਨ੍ਹਾਂ ਦੇ ਜੀਵਨ ਤੋਂ ਸਿੱਖ ਲੈ ਸਕਣ।

Check Also

ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …

Leave a Reply