ਬਠਿੰਡਾ, 27 (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਪੰਜਾਬ ਸਰਕਾਰ ਦੇ ਟੈਕਸ ਖਿਲਾਫ ਮਨਿਸਟਰੀਅਲ ਕਾਮਿਆਂ ਦਾ ਰੋਸ ਦਿਨੋਂ ਦਿਨ ਵਧਦਾ ਜਾ ਰਿਹਾ ਹੈ।ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ ਯੂਨੀਅਨ ਦੀ ਸੂਬਾ ਕਮੇਟੀ ਦੀ ਮੀਟਿੰਗ ਜਿਲਾ੍ਹ ਬਠਿੰਡਾ ਵਿੱਚ ਸੂਬਾ ਪ੍ਰਧਾਨ ਮੇਘ ਸਿੰਘ ਸਿੱਧੂ ਦੀ ਅਗਵਾਈ ਵਿਚ ਇੱਕ ਰੋਸ ਰੈਲੀ ਕਰਕੇ ਜਜੀਆ ਟੈਕਸ ਦੀਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਵਿਰੋਧ ਕੀਤਾ ਗਿਆ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਕਿਸੇ ਵੀ ਹਾਲਤ ਵਿਚ ਕਰਮਚਾਰੀ ਟੈਕਸ ਨਹੀਂ ਦੇਣਗੇ।ਰੈਲੀ ਨੂੰ ਸੰਬੋਧਨ ਕਰਦੇ ਹੋਏ ਗੁਰਪ੍ਰੀਤ ਸਿੰਘ ਬਰਾੜ ਜਿਲਾ ਸੀਨੀਅਰ ਮੀਤ ਪ੍ਰਧਾਨ, ਪੀ.ਐਸ.ਐਮ.ਐਸ.ਯੂ, ਅਨਿਲ ਕੁਮਾਰ ਜਿਲਾ੍ਹ ਪ੍ਰਧਾਨ ਕਰ ਤੇ ਆਬਕਾਰੀ ਵਿਭਾਗ, ਰਾਜਵੀਰ ਸਿੰਘ ਸੂਬਾ ਸੀਨੀਅਰ ਮੀਤ ਪ੍ਰਧਾਨ, ਖੇਤੀਬਾੜੀ ਵਿਭਾਗ, ਦੀਦਾਰ ਸਿੰਘ ਬਰਾੜ ਸੂਬਾ ਪ੍ਰਧਾਨ, ਭੂਮੀ ਰੱਖਿਆ ਵਿਭਾਗ, ਗੁਰਮੀਤ ਸਿੰਘ ਜਿਲਾ ਜਰਨਲ ਸਕੱਤਰ, ਡੀ.ਸੀ ਦਫਤਰ, ਕਰਮਚਾਰੀ ਯੂਨੀਅਨ, ਬਠਿੰਡਾ, ਹਰਿੰਦਰ ਸਿੰਘ ਖਾਲਸਾ ਖਜਾਨਾ ਦਫਤਰ ਬਠਿੰਡਾ ਅਤੇ ਮਨਜੀਤ ਸਿੰਘ ਜਿਲਾ ਪ੍ਰਧਾਨ ਦਰਜਾ ਚਾਰ ਕਰਮਚਾਰੀ ਯੂਨੀਅਨ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਵਾਧੂ ਟੈਕਸ ਵਾਪਿਸ ਨਾ ਲਿਆ ਅਤੇ ਡੀ.ਏ ਦਾ ਬਕਾਇਆ ਅਤੇ ਡੀ.ਏ ਦੀਆਂ ਤਿੰਨ ਕਿਸਤਾਂ ਜਾਰੀ ਨਾ ਕੀਤੀਆਂ ਗਈਆਂ ਤਾਂ ਪੰਜਾਬ ਦੇ ਸਮੂਹ ਕਰਮਚਾਰੀ ਇੱਕ ਵੱਡਾ ਸੰਘਰਸ਼ ਵਿੱਢਣਗੇ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media