Thursday, June 25, 2026

ਪਾਵਰਕਾਮ ਮੈਨੇਜਮੈਂਟ ਖਿਲਾਫ ਫਿਰ ਸੰਘਰਸ਼ ਕਰਨਗੇ ਥਰਮਲ ਕਾਮੇ

ਜੀ.ਐਨ.ਡੀ ਟੀ.ਪੀ ਕੰਟਰੈਕਟ ਕਾਮਿਆਂ ਨੇ ਦਿੱਤਾ ਮੰਗ ਪੱਤਰ

PPN2706201812ਬਠਿੰਡਾ, 27 (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਜੀ.ਐਨ.ਡੀ ਟੀ.ਪੀ ਕੰਟਰੈਕਟਰ ਵਰਕਸ਼ ਯੂਨੀਅਨ ਰਜਿ: ਨੰਬਰ 7 ਦੇ ਕਮੇਟੀ ਮੈਂਬਰਾ ਵਲੋਂ ਅਤੇ ਪ੍ਰਧਾਨ ਗੁਰਵਿੰਦਰ ਸਿੰਘ ਪੁਨੂੰ ਵਲੋਂ ਇਹ ਫੈਸਲਾ ਲਿਆ ਗਿਆ, ਜੋ ਕਿ 28 ਜੂਨ 2018 ਨੂੰ ਦਿਨ ਵੀਰਵਾਰ ਨੂੰ ਵੰਡ ਪੱਛਮੀ ਜੋਨ ਬਠਿੰਡਾ ਦੇ ਹੈਡ ਅਫਿਸ ਅੱਗੇ ਪਰਿਵਾਰ ਸਮੇਤ ਧਰਨਾ ਦਿੱਤਾ ਜਾਣਾ ਸੀ ਜੋ ਕਿ ਸਰਕਾਰੀ ਗਜਟਡ ਛੁੱਟੀਆਂ ਆਉਣ ਕਾਰਨ ਧਰਨਾ ਅੱਗੇ ਮਿਤੀ ਵਧਾ ਕੇ 2 ਜੁਲਾਈ 2018 ਦਿਨ ਸੋਮਵਾਰ ਨੂੰ ਦਿੱਤੇ ਸਮੇਂ ਅਤੇ ਥਾਂ `ਤੇ ਧਰਨਾ ਦਿੱਤਾ ਜਾਵੇਗਾ।ਪ੍ਰਧਾਨ ਗੁਰਵਿੰਦਰ ਸਿੰਘ ਪੁਨੂੰ ਨੇ ਕਿਹਾ ਕਿ ਥਰਮਲ ਦੇ ਸਰਪਲੱਸ ਹੋਏ ਕਾਮੀਆਂ ਦੀਆਂ ਤਨਖਾਹਾਂ ਪੇਸਕੋ ਕੰਪਨੀ ਵੱਲੋ ਨਹੀ ਪਾਈਆ ਗਈ।ਜਿਸ ਦੇ ਵਿਰੋਧ ਵਿਚ ਜਥੇਬੰਦੀ ਵਲੋਂ ਪਾਵਰ ਕੋਮ ਦੇ ਹੈਡ ਅਫਿਸ਼ ਪੱਛਮੀ ਜੋਨ ਬਠਿੰਡਾ ਵਿਖੇ 23 ਜੂਨ 2018 ਨੂੰ ਧਰਨਾ ਲਾਇਆ ਗਿਆ ਸੀ।ਜਿਸ ਦੋਰਨ ਪੱਛਮੀ ਜੋਨ ਦੇ ਚੀਫ ਭਗਵਾਨ ਸਿੰਘ ਮਠਾੜੂ ਨਾਲ ਮੀਟਿੰਗ ਹੋਈ ਅਤੇ ਭਰੋਸਾ ਦੁਆਈਆ ਗਿਆ ਕਿ ਤੁਹਾਡੀ ਤਨਖਾਹਾਂ ਸੋਮਵਾਰ 25 ਜੂਨ 2018 ਨੂੰ ਪੈ ਜਾਵੇਗੀ ਜੋ ਕਿ ਸਾਡੇ ਨਾਲ ਟਾਲ ਮਟੋਲ ਵਾਲੀ ਨੀਤੀ ਅਪਨਾਈ ਜਾ ਰਹੀ ਹੈ ਅਤੇ ਵਰਕਰਾਂ ਨੂੰ ਜਾਨ ਬੁੱਝ ਕੇ ਆਰਥਿਕ ਪੱਖੋਂ ਤੰਗ ਕੀਤਾ ਜਾ ਰਿਹਾ ਹੈ ਲੇਟ ਤਨਖਾਹਾਂ ਦੇ ਸਬੰਧ ਵਿੱਚ ਮਿਤੀ 26 ਜੂਨ 2018 ਨੂੰ ਡਿਪਟੀ ਕਮਿਸ਼ਨਰ ਦਿਪਰਾਵਾ ਲਾਕਰਾਂ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਵਰਕਰਾਂ ਦੀਆਂ ਮੰਗਾਂ ਅਤੇ ਪਾਵਰ ਕੋਮ ਵੱਲੋ ਲੇਟ ਹੋਈਆਂ ਤਨਖਾਹਾਂ ਬਾਰੇ ਮੰਗ ਪੱਤਰ ਦਿੱਤਾ ਗਿਆ ਅਤੇ ਡਿਪਟੀ ਕਮਿਸ਼ਨਰ ਸਾਹਿਬ ਜੀ ਨੇ ਭਰੋਸਾ ਦਿੱਤਾ ਕਿ ਪਾਵਰ ਕੋਮ ਦੇ ਮੇਨੈਜਮੇਟ ਨਾਲ ਗੱਲਬਾਤ ਕਰਕੇ ਜਲਦ ਤੋਂ ਜਲਦ ਥਰਮਲ ਕਰਮੀਆਂ ਦੀਆਂ ਤਨਖਾਹਾਂ ਦਾ ਹੱਲ ਕੀਤਾ ਜਾਵੇਗਾ।ਜਿਸ ਦੇ ਵਿਰੋਧ ਵਿਚ ਤਨਖਾਹਾਂ ਨਾ ਪੈਣ ਕਾਰਨ 2 ਜੁਲਾਈ 2018 ਨੂੰ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਪੱਛਮੀ ਜੋਨ ਬਠਿੰਡਾ ਦੇ ਹੈਡ ਅਫਿਸ ਅੱਗੇ ਪਰਿਵਾਰ ਸਮੇਤ ਧਰਨਾ ਦਿੱਤਾ ਜਾਵੇਗਾ।ਇਸ ਮੋਕੇ ਆਗੂ ਲਹਿਰਾ ਥਰਮਲ ਤੇ ਥਰਮਲਜ ਕੋਆਡੀਨੇਸਨ ਕਮੇਟੀ ਪ੍ਰਧਾਨ ਜਗਰੂਪ ਸਿੰਘ, ਪ੍ਰੈਸ ਸਕੱਤਰ ਜਗਸੀਰ ਸਿੰਘ ਭੰਗੂ ਅਤੇ ਪਾਵਰ ਕੋਮ ਟਾਸਕ ਦੇ ਸੁਬਾ ਮੀਤ ਪ੍ਰਧਾਨ ਰਜੇਸ ਕੁਮਾਰ, ਬਠਿੰਡਾ ਜੋਨ ਪ੍ਰਧਾਨ ਸੁਖਵਿੰਦਰ ਸਿੰਘ ਸਕੱਤਰ ਮਨਜੀਤ ਸਿੰਘ ਦੇ ਆਦਿ ਮੈਂਬਰ ਮੋਜੂਦ ਸਨ।
 

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply