Saturday, March 28, 2026

ਲੋਕ ਸੁਵਿਧਾ ਕੈਂਪ ’ਚ ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂ

ਲੋਕਾਂ ਦੀ ਖੱਜਲ ਖੁਆਰੀ ਕਿਸੇ ਕੀਮਤ ਦੇ ਨਹੀ ਕੀਤੀ ਜਾਵੇਗੀ ਬਰਦਾਸ਼ਤ – ਦਲਵੀਰ ਗੋਲਡੀ
ਧੂਰੀ, 2 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬ ਸਰਕਾਰ ਵੱਲੋਂ `ਸਰਕਾਰ ਤੁਹਾਡੇ ਪਿੰਡ ਵਿੱਚ` ਪ੍ਰੋਗਰਾਮ ਤਹਿਤ ਵਿੱਢੇ ਪ੍ਰੋਗਰਾਮ ਤਹਿਤ ਅੱਜ ਵਿਧਾਨ PPN0207201816ਸਭਾ ਹਲਕਾ ਧੂਰੀ ਦੇ ਪਿੰਡ ਘਨੌਰੀ ਕਲਾਂ ਵਿਖੇ ਪਿੰਡ ਘਨੌਰੀ ਕਲਾਂ, ਘਨੌਰ ਕਲਾਂ, ਘਨੌਰ ਖੁਰਦ ਅਤੇ ਬਮਾਲ ਦੇ ਸਾਂਝੇ ਲੋਕ ਸੁਵਿਧਾ ਕੈਂਪ ਲਗਾਇਆ ਗਿਆ, ਜਿਸ ਵਿੱਚ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਤਹਿਸੀਲਦਾਰ ਧੂਰੀ ਗੁਰਜੀਤ ਸਿੰਘ, ਸੀ.ਡੀ.ਪੀਂਓ ਕਿਰਪਾਲ ਕੌਰ ਤੋ ਇਲਾਵਾ ਵੱਖ-ਵੱਖ ਸਰਕਾਰੀ ਮਹਿਕਮਿਆਂ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ।
    ਆਪਣੇ ਸੰਬੋਧਨ ’ਚ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਸਰਕਾਰ ਵੱਲੋਂ ਹੁਣ `ਸਰਕਾਰ ਤੁਹਾਡੇ ਪਿੰਡ ਵਿੱਚ` ਮੁਹਿੰਮ ਤਹਿਤ ਲੋਕਾਂ ਦੇ ਕੰਮ ਇੱਕੋ ਛੱਤ ਹੇਠ ਕਰਵਾਉਣ ਦਾ ਪ੍ਰੋਗਰਾਮ ਵਿੱਢਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਸਰਕਾਰੀ ਦਫਤਰਾਂ ’ਚ ਖੱਜਲ ਖੁਆਰ ਹੋਣ ਦੀ ਲੋੜ ਨਹੀਂ ਪਵੇਗੀ।ਉਨ੍ਹਾ ਕਿਹਾ ਕਿ ਸਰਕਾਰੀ ਦਫਤਰਾਂ ਵਿੱਚ ਲੋਕਾਂ ਦੀ ਖੱਜਲ ਖੁਆਰੀ ਨੂੰ ਰੋਕਣ ਲਈ ਸਰਕਾਰ ਵੱਲੋ ਇਹ ਕਦਮ ਚੁੱਕਿਆ ਹੈ ਅਤੇ ਲੋਕਾਂ ਦੀ ਖੱਜਲ ਖੁਆਰੀ ਕਿਸੇ ਕੀਮਤ `ਤੇ ਬਰਦਾਸ਼ਤ ਨਹੀ ਕੀਤੀ ਜਾਵੇਗੀ ਅਤੇ ਜੇਕਰ ਅਜਿਹੀ ਕੋਈ ਗੱਲ ਸਾਹਮਣੇ ਆਈ ਤਾਂ ਸਖ਼ਤ ਕਾਰਵਾਈ ਕਰਨ ਤੋ ਗੁਰੇਜ਼ ਨਹੀ ਕੀਤਾ ਜਾਵੇਗਾ।ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਕੋਈ ਵੀ ਕਰਮਚਾਰੀ ਬੇਲੋੜਾ ਤੰਗ-ਪੇ੍ਰਸ਼ਾਨ ਕਰਦਾ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ।ਉਨ੍ਹਾਂ ਲੋਕਾਂ ਨੂੰ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਵੀ ਕੀਤੀ।
     ਇਸ ਮੌਕੇ ਮਾਰਕਿਟ ਕਮੇਟੀ ਧੂਰੀ ਦੇ ਸਾਬਕਾ ਚੇਅਰਮੈਨ ਅੱਛਰਾ ਸਿੰਘ ਭਲਵਾਨ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਘਨੌਰੀ, ਬਲਾਕ ਸੰਮਤੀ ਮੈਬਰ ਇੰਦਰਪਾਲ ਸਿੰਘ ਗੋਲਡੀ, ਕਾਕਾ ਤੂਰ, ਇੰਦਰਜੀਤ ਸਿੰਘ ਕੱਕੜਵਾਲ, ਗੁਰਪਿਆਰ ਸਿੰਘ ਧੂਰਾ, ਹਨੀ ਤੂਰ ਤੋ ਇਲਾਵਾ ਪਰਗਟ ਸਿੰਘ, ਨਜੀਰ ਸਿੰਘ, ਭਗਤ ਸਿੰਘ, ਜਗਦੇਵ ਸਿੰਘ, ਬਬਲ ਬਮਾਲ, ਗੁਰਮੀਤ ਸਿੰਘ ਬਮਾਲ ਆਦਿ ਵੀ ਹਾਜਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply