ਅੰਮ੍ਰਿਤਸਰ, 2 ਜੁਲਾਈ (ਪੰਜਾਬ ਪੋਪਸਟ- ਜਗਦੀਪ ਸਿੰਘ ਸੱਗੂ )- ਮੰਚ ਰੰਗਮੰਚ ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪੰਜ
ਰੋਜ਼ਾ ਪੰਜਾਬੀ ਨਾਟਕ ਉਤਸਵ ਦੇ ਅੰਤਰਗਤ ਕਥਾਕਾਰ ਦੀਪ ਦਵਿੰਦਰ ਸਿੰਘ ਦੀ ਬਹੁ-ਚਰਚਿਤ ਕਹਾਣੀ ‘ਰੁੱਤ ਫਿਰੀ ਵਣ ਕੰਬਿਆ` `ਤੇ ਅਧਾਰਿਤ ਨਾਟਕ 3 ਜੁਲਾਈ ਸ਼ਾਮ 6:30 ਵਜੇ ਸਥਾਨਕ ਵਿਰਸਾ ਵਿਹਾਰ ਦੇ ਸ੍ਰ: ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਖੇਡਿਆ ਜਾਵੇਗਾ, ਜਿਸ ਬਾਬਤ ਗੱਲ ਕਰਦਿਆਂ ਦੀਪ ਦਵਿੰਦਰ ਸਿੰਘ ਨੇ ਦੱਸਿਆ ਕਿ ਸ਼ੋ੍ਰਮਣੀ ਨਾਟਕਕਾਰ ਸ੍ਰੀ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ `ਚ ਵਿਸ਼ੇਸ਼ ਨਾਟਕੀ ਜੁਗਤਾਂ ਰਾਹੀਂ ਖੇੇਡੇ ਜਾ ਰਹੇ ਇਸ ਨਾਟਕ ਦੀ ਕਹਾਣੀ 1947 ਦੀ ਗੈਰ ਕੁਦਰਤੀ ਵੰਡ `ਤੇ ਅਧਾਰਿਤ ਹੈ। ਜਿਸ ਵਿੱਚ ਆਪਣੀ ਪਰਿਵਾਰ ਨਾਲੋਂ ਵਿੱਛੜ ਕੇ ਇੱਧਰ ਰਹਿ ਕੇ ਗੂੰਗੀ ਔਰਤ ਤੇ ਹੋਏ ਅਣਮਨੁੱਖੀ ਵਰਤਾਰਿਆਂ ਅਤੇ ਮਾਨਵੀ ਦਰਿੰਦਗੀ ਦੀ ਕੋਝੀ ਤਸਵੀਰ ਦਰਸ਼ਕਾਂ ਨੂੰ ਧੁਰ ਅੰਦਰ ਤੀਕ ਝੰਜੋੜਦੀ ਹੈ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …
Punjab Post Daily Online Newspaper & Print Media