ਪੱਟੀ, 2 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋ) – ਨਸ਼ਾ ਮੁਕਤ ਪੰਜਾਬ ਮਿਸ਼ਨ ਤਹਿਤ ਸਬ ਡਵੀਜਨ ਪੱਟੀ ਅਧੀਨ ਆਉਂਦੇ ਸਮੂਹ ਪੱਤਰਕਾਰ ਭਾਈਚਾਰੇ
ਨਾਲ ਐਸ.ਡੀ.ਐਮ ਪੱਟੀ ਸੁਰਿੰਦਰ ਸਿੰਘ ਵਲੋਂ ਮੀਟਿੰਗ ਕੀਤੀ ਗਈ। ਉਨਾਂ ਨੇ ਸਮੂਹ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਨਸ਼ਾਂ ਬੰਦ ਕਰਨ ਲਈ ਵਚਨਬੱਧ ਹੈ ਅਤੇ ਨਸ਼ੇ ਵੇਚਣ ਵਾਲਾ ਕੋਈ ਵੀ ਵਿਅਕਤੀ ਕਾਬੂ ਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ।ਐਸ.ਡੀ.ਐਮ ਨੇ ਕਿਹਾ ਕਿ ਨਸ਼ਾ ਨਿਗਰਾਨ ਟੀਮਾਂ ਨੇ ਸਬ ਡਵੀਜ਼ਨ ਅਫਸਰ ਨੂੰ ਰਿਪੋਰਟ ਕਰਨੀ ਹੈ ਕਿ ਕਿਸ ਪੱਧਰ ਤੱਕ ਕੰਮ ਕੀਤਾ ਜਾ ਰਿਹਾ ਹੈ ਅਤੇ ਕਿੰਨੇ ਵਿਅਕਤੀਆਂ ਦੀ ਹੁਣ ਤੱਕ ਪਛਾਣ ਹੋ ਚੁੱਕੀ ਹੈ।ਉਨਾਂ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿਚ ਵੱਖ ਵੱਖ ਅਫਸਰਾਂ ਦੀਆਂ ਡਿਊਟੀਆਂ ਲਗਾਈਆਂ ਹਨ ਕਿ ਉਹ ਮੀਟਿੰਗਾਂ ਕਰਕੇ ਲੋਕਾਂ ਨੂੰ ਨਸ਼ੇ ਵਿਰੁਧ ਜਾਗਰੂਕ ਕਰਕੇ ਰੋਜਾਨ ਰਿਪੋਰਟ ਦਫਤਰ ਵਿਖੇ ਭੇਜਣ।ਐਸ.ਡੀ.ਐਮ ਨੇ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਤਾਂ ਕਿ ਪੱਟੀ ਸ਼ਹਿਰ ਨੂੰ ਨਸ਼ਾ ਮੁੱਕਤ ਕੀਤਾ ਜਾ ਸਕੇ ਉਨਾਂ ਨੇ ਕਿਹਾ ਨਸ਼ੇ ਸਬੰਧੀ ਗੋਲੀਆਂ ਜਾਂ ਹੋਰ ਸਮਾਨ ਵੇਚਣ ਵਾਲੇ ਦੀ ਸੂਚਨਾ ਉਨਾਂ ਨੂੰ ਦਿੱਤੀ ਜਾਵੇ, ਜਿਸ ਦੀ ਪਛਾਣ ਗੁਪਤ ਰੱਖੀ ਜਾਵੇਗੀ।ਇਸ ਮੌਕੇ ਪੱਤਰਕਾਰ ਭਾਈਚਾਰਾ, ਬੌਬੀ ਪਨੇਸਰ, ਜਸਕਰਨ ਸਿੰਘ, ਕਾਰਜ਼ ਸਿੰਘ, ਅਮਨਦੀਪ ਸਿੰਘ ਆਦਿ ਹੋਰ ਅਧਿਕਾਰੀ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …
Punjab Post Daily Online Newspaper & Print Media