Saturday, October 10, 2026

ਮੇਨ ਰੋਡ ਤੇ ਬੈਂਕ ਨੇੜਿਓਂ ਸਬਜ਼ੀ ਤੇ ਫਲਾਂ ਦੀਆਂ ਰੇਹੜੀਆਂ ਹਟਾਉਣ ਦੀ ਮੰਗ

ਭੀਖੀ, 4 ਜੁਲਾਈ (ਪੰਜਾਬ ਪੋਸਟ – ਕਮਲ ਜਿੰਦਲ) – ਸ਼ਹਿਰ ਦੇ ਮੁੱਖ ਮਾਰਗ `ਤੇ ਸਥਿਤ ਬੈਂਕ ਮੁਲਾਜ਼ਮਾਂ ਅਤੇ ਦੁਕਾਨਦਾਰਾਂ ਵੱਲੋ ਕਾਰਜ਼ ਸਾਧਕ ਅਫਸਰ ਨੂੰ PPN0407201802ਲਿਖਤੀ ਪੱਤਰ ਰਾਹੀ ਬੇਨਤੀ ਕੀਤੀ ਹੈ ਕਿ ਸੜਕ ਤੋਂ ਬੈਂਕਾ ਨੂੰ ਮੁੜਦੀ ਗਲੀ ਦੇ ਮੋੜ `ਤੇ ਫਲ ਫਰੂਟ ਅਤੇ ਸਬਜ਼ੀ ਦੀ ਰੇਹੜ੍ਹੀਆਂ ਲਗਾ ਕੇ ਨਾਜ਼ਾਇਜ ਕਬਜ਼ਾ ਕੀਤਾ ਹੋਇਆ ਹੈ।ਜਿਸ ਨਾਲ ਦੁਕਾਨਦਾਰਾਂ, ਬੈਂਕ ਮੁਲਾਜ਼ਮਾਂ ਅਤੇ ਬੈਂਕ ਗ੍ਰਾਹਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਅਤੇ ਅਕਸਰ ਇਨ੍ਹਾਂ ਰੇਹੜ੍ਹੀ ਵਾਲਿਆਂ ਨਾਲ ਤੂੰ-ਤੂੰ, ਮੈਂ-ਮੈਂ ਹੁੰਦੀ ਰਹਿੰਦੀ ਹੈ ਅਤੇ ਹੁਣ ਨੌਬਤ ਝਗੜੇ ਦੀ ਵੀ ਆ ਸਕਦੀ ਹੈ।ਲੋਕਾਂ ਨੇ ਕਿਹਾ ਕਿ ਜੇਕਰ ਨਾਜ਼ਾਇਜ ਕਬਜ਼ੇ ਦੂਰ ਨਾ ਕਰਵਾਏ ਤਾਂ ਉਹ ਅਗਲੇ ਸੰਘਰਸ਼ ਲਈ ਮਜਬੂਰ ਹੋਣਗੇ।ਇਸ ਸੰਬੰਧੀ ਕਾਰਜ਼ ਸਾਧਕ ਅਫਸਰ ਨੇ ਕਿਹਾ ਕਿ ਮੇਨ ਸੜਕ `ਤੇ ਲੱਗਦੀਆਂ ਰੇਹੜੀਆਂ ਨੂੰ ਹਟਾਉਣ ਲਈ ਜਲਦੀ ਕਾਰਵਾਈ ਕੀਤੀ ਜਾਵੇਗੀ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply