ਭੀਖੀ, 4 ਜੁਲਾਈ (ਪੰਜਾਬ ਪੋਸਟ – ਕਮਲ ਜਿੰਦਲ) – ਨੇੜਲੇ ਪਿੰਡ ਮੋਹਰ ਸਿੰਘ ਵਾਲਾ ਰਾਤ ਤੋਂ ਰੁੱਕ-ਰੁੱਕ ਕੇ ਪੈ ਰਹੀ ਬਾਰਿਸ਼ ਅਤੇ ਨਹਿਰੀ ਖਾਲ ਦੇ ਟੁੱਟਣ ਨਾਲ
ਪਿੰਡ ਦੇ ਛੱਪੜ ਵਿੱਚ ਐਨਾ ਪਾਣੀ ਭਰ ਗਿਆ ਕਿ ਪਾਣੀ ਉਛਲ ਕੇ ਜਿਥੇ ਪਿੰਡ ਦੀਆਂ ਗਲੀਆਂ ਵਿੱਚ ਜਾ ਵੜਿਆ, ਉਥੇ ਛੱਪੜ ਦੇ ਨਾਲ ਲੱਗਦੇ ਖੇਤਾਂ ਵਿੱਚ ਖੜ੍ਹੀ ਫਸਲ ਨੂੰ ਵੀ ਨੁਕਸਾਨ ਪਹੁੰਚਿਆ।ਪਾਣੀ ਪਿੰਡ ਦੇ ਸਕੂਲ, ਗੁਰੂਦੁਆਰਾ ਸਾਹਿਬ ਅਤੇ ਮਸਜਿਦ ਵਿੱਚ ਵੀ ਜਾ ਵੜਿਆ।ਜਿਸ ਨਾਲ ਸਵੇਰੇ ਸਕੂਲ ਆਉਣ ਵਾਲੇ ਵਿਦਿਆਰਥੀਆਂ ਨੁੰ ਸਕੂਲ ਅਤੇ ਸ਼ਰਧਾਲੂਆ ਨੂੰ ਗੁਰਦੁਆਰਾ ਸਾਹਿਬ ਅਤੇ ਮਸਜਿਦ ਵਿੱਚ ਆਉਣ ਵੇਲੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਇਸੇ ਦੌਰਾਨੇ ਪਿੰਡ ਦੀ ਸਰਪੰਚ ਚਰਨਜੀਤ ਕੌਰ, ਮੇਜਰ ਸਿੰਘ, ਪੰਚ ਦਰਸ਼ਨ ਸਿੰੰਘ, ਪੰਚ ਰਣਜੀਤ ਸਿੰਘ, ਪੰਚ ਬਲਵੀਰ ਸਿੰਘ, ਸਾਬਕਾ ਪੰਚ ਬੌਰੀਆਂ ਖਾਂ, ਪਿਆਰਾ ਸਿੰਘ, ਕਲੱਬ ਪ੍ਰਧਾਨ ਪਰਵਿੰਦਰ ਸਿੰਘ ਕੂੰਨਰ, ਗੁਰਲਾਭ ਸਿੰਘ, ਸੁਖਦੇਵ ਸਿੰਘ, ਜਗਤਾਰ ਸਿੰਘ ਭੁੱਲਰ, ਜਸਵੀਰ ਸਿੰਘ, ਸੁਖਵਿੰਦਰ ਸਿੰਘ ਆਦਿ ਪਿੰਡ ਵਾਸੀਆ ਨੇ ਮੰਗ ਕੀਤੀ ਹੈ ਕਿ ਪਿੰਡ ਦੇ ਛੱਪੜ ਦੇ ਵਾਧੂ ਪਾਣੀ ਅਤੇ ਵਾਧੂ ਨਹਿਰੀ ਪਾਣੀ ਨੂੰ ਬਹਾਦਰ ਸਿੰਘ ਵਾਲਾ ਨਿਕਾਸੀ ਡਰੇਨ ਵਿੱਚ ਸੁੱਟਣ ਲਈ ਪ੍ਰਸ਼ਾਸਨ ਤੁਰੰਤ ਪ੍ਰਬੰਧ ਕਰੇ ਤਾਂ ਜੋ ਪਿੰਡ ਵਾਸੀਆ ਨੂੰ ਆਗਾਮੀ ਦਿਨਾਂ ਵਿੱਚ ਆਉਣ ਵਾਲੀਆ ਦਿੱਕਤਾਂ ਅਤੇ ਪਾਣੀ ਤੋਂ ਫੈਲ਼ਣ ਵਾਲੀਆਂ ਬੀਮਾਰੀਆਂ ਤੋਂ ਨਿਜ਼ਾਤ ਮਿਲ ਸਕੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media