ਦਿੱਲੀ, 6 ਜੁਲਾਈ (ਪੰਜਾਬ ਪੋਸਟ ਬਿਊਰੋ) – ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਪੁਲਾੜ ਯਾਤਰੀ ਬਚਾਅ ਪ੍ਰਣਾਲੀ ਦੀ ਸੀਰੀਜ਼ ਵਿੱਚ ਸਮਰੱਥ ਹੋਣ ਲਈ ਮੁੱਖ ਟੈਕਨੋਲੋਜੀ ਪ੍ਰਦਰਸ਼ਨ ਕੀਤਾ।ਇਹ ਬਚਾਅ ਪ੍ਰਣਾਲੀ ਪਰੀਖਣ ਦੇ ਅਸਫਲ ਹੋਣ ਦੀ ਸਥਿਤੀ ਵਿੱਚ ਪੁਲਾੜ ਯਾਤਰੀਆਂ ਨੂੰ ਤੇਜ਼ੀ ਨਾਲ ਪਰੀਖਣ ਯਾਨ ਤੋਂ ਸੁਰੱਖਿਅਤ ਦੂਰੀ ’ਤੇ ਲਿਜਾਣ ਦੀ ਇੱਕ ਪ੍ਰਣਾਲੀ ਹੈ। ਪਹਿਲੇ ਪਰੀਖਣ (ਪੈਡ ਅਸਲਫ਼ ਪਰੀਖਣ) ਵਿੱਚ ਲਾਂਚ ਪੈਡ ’ਤੇ ਕਿਸੇ ਵੀ ਜ਼ਰੂਰਤ ਅਨੁਸਾਰ ਕਰਿਊ ਮੈਬਰਾਂ ਨੂੰ ਸੁਰੱਖਿਅਤ ਬਚਾਉਣ ਦਾ ਪ੍ਰਦਰਸ਼ਨ ਕੀਤਾ।ਪੰਜ ਘੰਟਿਆਂ ਦੀ ਸੁਚਾਰੂ ਉਲਟੀ ਗਿਣਤੀ ਦੇ ਬਾਅਦ ਅੱਜ ਸ਼੍ਰੀ ਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਵਿੱਚ ਸਵੇਰੇ ਸੱਤ ਵਜੇ 12.6 ਟਨ ਦੀ ਸਮਰੱਥਾ ਵਾਲੇ ਸਿਮੂਲੇਟਡ ਕਰਿਊ ਮਾਪਦੰਡਾ ਸਮੇਤ ਬਚਾਅ ਪ੍ਰਣਾਲੀ ਦਾ ਪ੍ਰੀਖਣ ਕੀਤਾ ਗਿਆ। ਇਹ ਪ੍ਰੀਖਣ 259 ਸਕਿੰਟਾਂ ਵਿੱਚ ਪੂਰਾ ਹੋਇਆ।
Punjab Post Daily Online Newspaper & Print Media