Friday, July 31, 2026

ਲਾਇਨਜ ਕਲੱਬ ਮੁਸਕਾਨ ਨੇ ਐਸ.ਕੇ ਪੰੁਜ ਦਾ ਜਨਮ ਦਿਨ ਮਨਾਇਆ

ਸੁੱਧ ਪਾਣੀ ਵਾਸਤੇ ਪੁੰਦਰ ਸਕੂਲ ਨੂੰ ਆਰ.ੳ ਕੀਤਾ ਭੇਟ

PPN0607201814ਬਟਾਲਾ, 6 ਜੁਲਾਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਥਾਨਕ ਲਾਇਨਜ਼ ਕਲੱਬ ਮੁਸਕਾਨ ਬਟਾਲਾ 321-ਡੀ ਨੇ ਬੀਤੇ ਦਿਨ ਸਾਈ ਇੰਸਟੀਚਿਊਟ ਆਫ ਕਾਲਜਿਜ ਦੇ ਚੇਅਰਮੈਨ ਐਸ.ਕੇ ਪੰੁਜ ਦਾ ਜਨਮ ਦਿਨ ਲਾਇਨਜ ਕਲੱਬ ਦੇ ਮੈਬਰਾਂ ਵੱਲੋ ਸਰਕਾਰੀ ਪ੍ਰਾਇਮਰੀ ਸਕੂਲ ਪੰੁਦਰ ਬਲਾਕ ਬਟਾਲਾ-2 ਵਿਖੇ ਮਨਾਇਆ ਗਿਆ।ਇਸ ਸਮੇਂ ਪ੍ਰਧਾਨ ਲਖਵਿੰਦਰ ਸਿੰਘ ਢਿਲੋ ਦੀ ਪ੍ਰਧਾਨਗੀ ਹੇਠ ਸਕੁਲ ਦੇ ਵਿਦਿਆਰਥੀਆਂ ਦੀ ਭਲਾਈ ਵਾਸਤੇ ਇਕ ਆਰ.ੳ ਸਿਸਟਮ ਦਿੱਤਾ ਗਿਆ।ਪ੍ਰਧਾਨ ਲਾਇਨ ਲਖਵਿੰਦਰ ਸਿੰਘ ਨੇ ਦੱਸਿਆ ਕਲੱਬ ਦਾ ਮਕਸਦ ਵਿਦਿਆਰਥੀਆਂ ਦੀ ਭਲਾਈ ਤੇ ਸਮਾਜ ਵਿਚ ਗੁਣਾਤਮਿਕ ਕਦਰਾਂ ਕੀਮਤਾਂ ਦੀ ਸਿਰਜਣਾ ਕਰਨਾ ਹੈ।ਇਸ ਮੌਕੇ  ਹਾਜਰ ਲਾਇਨ ਮੈਬਰਾਂ ਵਿਚ ਬਖਸਿੰਦਰ ਸਿੰਘ, ਚੇਅਰਮੈਨ ਭਾਰਤ ਭੂਸਨ, ਰੋਬਿੰਨ, ਹਰਭਜਨ ਸਿੰਘ ਸੇਖੋ ਤੋ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਪੰੁਦਰਾ ਦਾ ਸਟਾਫ ਤੇ ਸਕੂਲ ਮੈਨੇਜਮੈਟ ਕਮੇਟੀ ਦੇ ਮੈਬਰ ਹਾਜਰ ਸਨ।

 

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply