ਬਠਿੰਡਾ, 11 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੁਆਰਾ ਕੈਂਸਰ ਤੋਂ ਪੀੜ੍ਹਤ ਵਿਆਕਤੀ ਨੂੰ ਐਮਰਜੇਂਸੀ ਹਲਾਤ ਵਿਚ ਖੂਨ ਉਪਲੱਬਧ ਕਰਵਾਇਆ ਗਿਆ।ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪ੍ਰਾਈਵੇਟ ਹਸਪਤਾਲ ਵਿਚ ਇਕ ਕੈਂਸਰ ਪੀੜ੍ਹਤ ਵਿਆਕਤੀ ਅੰਗਰੇਜ ਸਿੰਘ ਪਿੰਡ ਭਾਗੀਬਾਂਦਰ ਉਮਰ 46 ਸਾਲ ਜਿਸ ਨੂੰ ਇਲਾਜ ਅਧੀਨ ਖੂਨ ਦੀ ਐਮਰਜੇਂਸੀ ਲੋੜ ਹੈ, ਨੂੰ ਸੁਸਾਇਟੀ ਦੇ ਮੈਬਰ ਗੁਰਨਾਮ ਸਿੰਘ ਕਾਲਾ ਨੇ ਆਪਣਾ ਫਰੈਸ਼ ਏ-ਪੋਜਟੀਵ ਖੂਨਦਾਨ ਕੀਤਾ ਗਿਆ।ਮਰੀਜ ਦੇ ਪਰਿਵਾਰ ਵੱਲੋਂ ਸੰਸਥਾ ਦਾ ਧੰਨਵਾਦ ਕੀਤਾ ਗਿਆ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media