ਪਠਾਨਕੋਟ, 12 ਜੁਲਾਈ (ਪੰਜਾਬ ਪੋਸਟ ਬਿਊਰੋ) – `ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਅਤੇ ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾਂ ਅਨੁਸਾਰ ਜਿਲ੍ਹਾ ਰੈਡ ਕਰਾਸ ਸੋਸਾਇਟੀ ਪਠਾਨਕੋਟ ਵਲੋਂ ਰੈਡ ਕਰਾਸ ਸੋਸਾਇਟੀ ਸੁਜਾਨਪੁਰ ਵਿਖੇ ਖੋਹਲੇ ਗਏ ਸਿਲਾਈ ਸੈਂਟਰ ਵਿੱਚ ਜਾਗਰੁਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਰੈਡ ਕਰਾਸ ਸੋਸਾਇਟੀ ਦੇ ਸੈਕਟਰੀ ਪਰਸ਼ੋਤਮ ਲਾਲ ਨੇ ਕੀਤੀ।
ਸੈਮੀਨਾਰ ਵਿੱਚ ਸੰਬੋਧਤ ਕਰਦਿਆਂ ਪਰਸੋਤਮ ਲਾਲ ਨੇ ਰੈਡ ਕਰਾਸ ਸੋਸਾਇਟੀ ਜਿਲ੍ਹਾ ਪਠਾਨਕੋਟ ਵੱਲੋਂ ਜਿਲ੍ਹੇ ਅੰਦਰ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਜਿਲ੍ਹਾ ਰੈਡ ਕਰਾਸ ਸੋਸਾਇਟੀ ਵੱਲੋਂ ਜਿਲ੍ਹੇ ਅੰਦਰ ਅੰਗਹੀਣ ਵਿਅਕਤੀਆਂ ਨੂੰ ਫ੍ਰੀ ਟਰਾਈ ਸਾਇਕਲ, ਵਹੀਲ ਚੇਅਰ, ਗਰੀਬ ਵਿਧਵਾ ਮਹਿਲਾਵਾਂ ਨੂੰ ਫ੍ਰੀ ਸਿਲਾਈ ਮਸੀਨਾਂ ਦਿੱਤੀਆਂ ਜਾਂਦੀਆਂ ਹਨ।ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਬੀਮਾਰ ਵਿਅਕਤੀ ਨੂੰ ਜਰੂਰਤ ਅਨੁਸਾਰ ਮੁੱਢਲੀ ਸਹਾਇਤਾ ਦੇਣ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾ ਦੱਸਿਆ ਕਿ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਤੋਂ ਪਹਿਲਾਂ ਉਸ ਨੂੰ ਕਿਸ ਤਰਾਂ ਫਸਟ ਏਡ ਦਿੱਤੀ ਜਾਵੇ ਅਤੇ ਫਸਟ ਏਡ ਦੇਣ ਵੇਲੇ ਕਿਹੜੀਆਂ ਸਾਵਧਾਨੀਆ ਵਰਤਣੀਆਂ ਚਾਹੀਦੀਆਂ ਹਨ, ਬਾਰੇ ਵੀ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਸਿਖਆਰਥੀਆਂ ਨੂੰ ਐਮਰਜੈਂਸੀ ਸਮੇਂ ਫੋਨ ਨੰਬਰ ਵੀ ਦੱਸੇ ਗਏ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media