ਬਟਾਲਾ, 12 ਜੁਲਾਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਵਿਭਾਗ ਡਾਇਰੈਕਟੋਰੇਟ ਤੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਰਾਕੇਸ਼ ਬਾਲਾ, ਜਿਲਾ ਸਾਇੰਸ ਸੁਪਰਵਾਈਜ਼ਰ ਦੀਆਂ ਹਦਾਇਤਾ ਦੀ ਪਾਲਣਾ ਹਿੱਤ ਸਰਕਾਰੀ ਹਾਈ ਸਕੂਲ ਨਹਿਰੂ ਗੇਟ ਦੀ ਮੁੱਖ ਅਧਿਆਪਕਾ ਮਿਸ ਨੀਨਾ ਤੇ ਸਮੁੱਚੇ ਸਟਾਫ ਦੇ ਸਹਿਯੋਗ ਸਦਕਾ ਨਸ਼ਿਆਂ ਰੂਪੀ ਕੋਹੜ ਨੂੰ ਦੂਰ ਕਰਨ ਤੇ ਤੰਦਰੂਸਤ ਪੰਜਾਬ ਦਾ ਸੁਨੇਹਾ ਵਿਦਿਆਰਥੀਆਂ ਤੇ ਸਹਿਰ ਵਾਸੀਆਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਇਕ ਦੌੜ ਰੈਲੀ ਕੱਢੀ ਗਈ।ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਫੜੀਆਂ ਗਈਆਂ ਤਖਤੀਆਂ ਨਾਲ ਨਸ਼ਿਆਂ ਵਿਰੁੱਧ ਪਹਿਰਾ ਦੇਣ ਵਾਸਤੇ ਲੋਕਾਂ ਨੂੰ ਪ੍ਰੇਰਿਆ ਗਿਆ।ਇਹ ਦੌੜ ਰੈਲੀ ਸਕੂਲ ਤੋ ਸ਼ੁਰੂ ਹੋਈ ਤੇ ਪੁਲ ਹੰਸਲੀ ਤੋ ਹੁੰਦੀ ਹੋਈ ਦੁਬਾਰਾ ਸਕੂਲ ਪਹੁੰਚੀ।ਰੈਲੀ ਵਿਚ ਮੋਹਰੀ ਰਹੇ ਵਿਦਿਆਰਥੀਆਂ ਨੂੰ ਸਨਮਾਨਿਆ ਵੀ ਗਿਆ।ਇਸ ਮੌਕੇ ਆਸ਼ਾ ਰਾਣੀ, ਕੁਲਦੀਪ ਕੁਮਾਰ, ਸੁਖਬੀਰ ਕੌਰ, ਸੋਨੀਆ ਸਰਮਾ, ਨਿਰਮਲ, ਯਾਦਵਿੰਦਰ ਕੌਰ, ਕਿਰਨ, ਅਨੂ ਅਰੋੜਾ, ਮਨਜਿੰਦਰ ਸਿੰਘ, ਸੈਲੀ, ਰੇਨੂੰ, ਰੁਪਿੰਦਰ ਕੌਰ, ਸਤਿੰਦਰਪਾਲ ਕੌਰ, ਬਿਮਲਾ ਦੇਵੀ ਆਦਿ ਸਟਾਫ ਮੈਂਬਰ ਹਾਜ਼ਰ ਸਨ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media