Tuesday, June 23, 2026

ਸਰਕਾਰੀ ਹਾਈ ਸਕੂਲ ਨਹਿਰੂ ਗੇਟ ਬਟਾਲਾ ਨੇ ਨਸ਼ਿਆਂ ਵਿਰੁੱਧ ਕੱਢੀ ਜਾਗਰੂਕਤਾ ਰੈਲੀ

PPN1207201810ਬਟਾਲਾ, 12 ਜੁਲਾਈ (ਪੰਜਾਬ ਪੋਸਟ- ਨਰਿੰਦਰ ਬਰਨਾਲ) –  ਸਿਖਿਆ ਵਿਭਾਗ ਡਾਇਰੈਕਟੋਰੇਟ ਤੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਰਾਕੇਸ਼ ਬਾਲਾ, ਜਿਲਾ ਸਾਇੰਸ ਸੁਪਰਵਾਈਜ਼ਰ ਦੀਆਂ ਹਦਾਇਤਾ ਦੀ ਪਾਲਣਾ ਹਿੱਤ ਸਰਕਾਰੀ ਹਾਈ ਸਕੂਲ ਨਹਿਰੂ ਗੇਟ ਦੀ ਮੁੱਖ ਅਧਿਆਪਕਾ ਮਿਸ ਨੀਨਾ ਤੇ ਸਮੁੱਚੇ ਸਟਾਫ ਦੇ ਸਹਿਯੋਗ ਸਦਕਾ ਨਸ਼ਿਆਂ ਰੂਪੀ ਕੋਹੜ ਨੂੰ ਦੂਰ ਕਰਨ ਤੇ ਤੰਦਰੂਸਤ ਪੰਜਾਬ ਦਾ ਸੁਨੇਹਾ ਵਿਦਿਆਰਥੀਆਂ ਤੇ ਸਹਿਰ ਵਾਸੀਆਂ ਤੱਕ ਪਹੁੰਚਾਉਣ ਦੇ  ਮਕਸਦ ਨਾਲ ਇਕ ਦੌੜ ਰੈਲੀ ਕੱਢੀ ਗਈ।ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਫੜੀਆਂ ਗਈਆਂ ਤਖਤੀਆਂ ਨਾਲ ਨਸ਼ਿਆਂ ਵਿਰੁੱਧ ਪਹਿਰਾ ਦੇਣ ਵਾਸਤੇ ਲੋਕਾਂ ਨੂੰ ਪ੍ਰੇਰਿਆ ਗਿਆ।ਇਹ ਦੌੜ ਰੈਲੀ ਸਕੂਲ ਤੋ ਸ਼ੁਰੂ ਹੋਈ ਤੇ ਪੁਲ ਹੰਸਲੀ ਤੋ ਹੁੰਦੀ ਹੋਈ ਦੁਬਾਰਾ ਸਕੂਲ ਪਹੁੰਚੀ।ਰੈਲੀ ਵਿਚ ਮੋਹਰੀ ਰਹੇ ਵਿਦਿਆਰਥੀਆਂ ਨੂੰ ਸਨਮਾਨਿਆ ਵੀ ਗਿਆ।ਇਸ ਮੌਕੇ   ਆਸ਼ਾ ਰਾਣੀ, ਕੁਲਦੀਪ ਕੁਮਾਰ, ਸੁਖਬੀਰ ਕੌਰ, ਸੋਨੀਆ ਸਰਮਾ, ਨਿਰਮਲ, ਯਾਦਵਿੰਦਰ ਕੌਰ, ਕਿਰਨ, ਅਨੂ ਅਰੋੜਾ, ਮਨਜਿੰਦਰ ਸਿੰਘ, ਸੈਲੀ, ਰੇਨੂੰ, ਰੁਪਿੰਦਰ ਕੌਰ, ਸਤਿੰਦਰਪਾਲ ਕੌਰ, ਬਿਮਲਾ ਦੇਵੀ ਆਦਿ ਸਟਾਫ ਮੈਂਬਰ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply