Sunday, March 29, 2026

108 ਐਬੂਲੈਂਸ ਚਾਲਕਾਂ ਦੀ ਹੜਤਾਲ ਬਣੀ ਮਰੀਜ਼ਾਂ ਲਈ ਮੁਸੀਬਤ

PPN1207201811ਬਠਿੰਡਾ, 12 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਬੀਤੇ ਦਿਨੀ ਸਿਹਤ ਵਿਭਾਗ ਦੀਆਂ 108 ਐਬੂਲੈਂਸ ਦੇ ਡਰਾਇਵਰ ਵੱਲੋਂ ਚੱਕਾ ਜਾਮ ਕਰਕੇ ਹੜਤਾਲ ਕੀਤੀ ਗਈ ਅਤੇ ਐਮਰਜੰਸੀ ਕੇਸਾਂ ਵਿੱਚ 108 ਐਬੂਲੈਂਸ ਨੂੰ ਮੁੰਕਮਲ ਤੋਰ `ਤੇ ਬੰਦ ਰੱਖਿਆ ਗਿਆ।ਜਿਸ ਦੇ ਚੱਲਦੇ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਹੜਤਾਲ ਕਾਰਣ ਪ੍ਰਾਈਵੇਟ ਕੰਪਨੀ ਵੱਲੋਂ ਕੱਲ  ਇੱਕ ਮੁਲਾਜ਼ਮ ਨੂੰ ਫਾਰਗ ਕਰ ਦਿੱਤਾ ਗਿਆ ਜਿਸ ਤੋ ਭੜਕੇ ਐਬੂਲੈਂਸ ਚਾਲਕਾਂ ਨੇ ਅੱਜ 12 ਘੰਟੇ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਪੂਰਨ ਤੋਰ `ਤੇ ਹੜਤਾਲ ਕੀਤੀ।
ਪੰਜਾਬ ਚੇਅਰਮੈਨ ਬਿਕਰਮਜੀਤ ਸਿੰਘ ਸੈਣੀ ਅਤੇ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਗੁਰੀ ਨੇ ਦੱਸਿਆ ਕਿ ਹੜਤਾਲ ਦੋਰਾਨ ਜਿਸ ਮੁਲਾਜ਼ਮ ਨੂੰ ਟਰਮੀਨੇਟ ਕੀਤਾ ਗਿਆ ਹੈ, ਜਦੋ ਤੱਕ ਸਾਡੇ ਮੁਲਾਜ਼ਮਾਂ ਨੂੰ ਬਹਾਲ ਨਹੀਂ ਕੀਤਾ ਜਾਂਦਾ ਤੇ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਉਸ ਸਮੇ ਤੱਕ ਪੁਰੇ ਪੰਜਾਬ ਦੀ ਐਂਬੂਲੈਂਸ ਸੇਵਾ ਅਣਮਿੱਥੇ ਸਮੇਂ ਲਈ ਬੰਦ ਰਹੇਗੀ।ਜਿਸ ਦੀ ਜਿੰਮੇਵਾਰ ਜਕਿਤਜਾ ਹੇਲਥ ਕੇਅਰ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਸੀ.ਓ ਨਰੇਸ਼ ਜੇਨ, ਪੰਜਾਬ ਪ੍ਰਜੈਕਟ ਹੈਡ ਸਾਕੇਤ ਮੁਖਰਜੀ, ਐਮ.ਡੀ ਵਰੁਣ ਰੁਣਜਮ ਤੇ ਪੰਜਾਬ ਸਰਕਾਰ ਦੀ ਹੋਵੇਗੀ।
ਪੰਜਾਬ ਪ੍ਰੈਸ ਸਕੱਤਰ ਮਨਪ੍ਰੀਤ ਨਿੱਝਰ ਨੇ ਮੰਗ ਕੀਤੀ ਕਿ ਟਰਮੀਨੇਟ ਕੀਤੇ ਮੁਲਾਜ਼ਮਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ, ਡਿਊਟੀ 12 ਘੰਟੇ ਦੀ ਥਾਂ 8 ਘੰਟੇ ਕੀਤੀ ਜਾਵੇ, ਪਿਛਲੇ 4 ਸਾਲ ਦਾ ਬਣਦਾ ਇਨਕਰੀਮੈਨਟ ਵਿਆਜ਼ ਸਮੇਤ ਲਾਗੂ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖਾਹ ਦਾ ਕਨੂੰਨ ਲਾਗੂ ਕੀਤਾ ਜਾਵੇ, ਈ.ਐਮ.ਟੀ ਨੂੰ ਐਂਬੂਲੈਂਸ ਮਨੈਜਰ ਬਣਾ ਦਿੱਤਾ ਗਿਆ ਹੈ।ਉਸ ਨੂੰ ਵਾਪਸ ਈ.ਐਮ.ਟੀ ਬਣਾਇਆ ਜਾਵੇ, ਤਨਖਾਹ 1 ਤੋਂ 7 ਤਰੀਕ ਤੱਕ ਦਿਤੀ ਜਾਵੇ, ਕੀਤੀਆਂ ਬਦਲੀਆਂ ਤੇ ਟਰਮੀਨੇਸ਼ਨਾਂ ਤੁਰੰਤ ਵਾਪਸ ਕੀਤੀਆਂ ਜਾਣ ਤੇ 2014 ਦੇ ਗਲਤ ਤਰੀਕੇ ਨਾਲ ਕੱਢੇ ਹੋਏ 36 ਮੁਲਾਜ਼ਮਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ। ਇਸ ਹੜਤਾਲ ਕਾਰਨ ਐਕਸੀਡੈਂਟ ਕੇਸਾਂ ਵਿੱਚ ਜ਼ਖਮੀ ਮਰੀਜ਼ਾਂ ਨੂੰ ਪ੍ਰਾਈਵੇਟ ਗੱਡੀਆਂ ਰਾਹੀ ਹਸਪਤਾਲ ਦਾਖਿਲ ਕਰਵਾਇਆ ਗਿਆ। 

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply