Friday, August 21, 2026

ਨਾਟਕ ‘ਅਜ਼ਾਦ ਹੋ ਰਹੇ ਗੁਲਾਮ’ ਦੀ ਪੇਸ਼ਕਾਰੀ 15 ਜੁਲਾਈ ਨੂੰ ਟੀਚਰਜ਼ ਹੋਮ ਵਿਖੇ

PPN1207201812ਬਠਿੰਡਾ, 12 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਮਾਜ ਦੇ ਮੋਜੂਦਾ ਹਲਾਤਾਂ `ਤੇ ਲੇਖਕ ਬਲਵਿੰਦਰ ਸਰਮਾ ਵੱਲੋਂ ਲਿਖੇ ਨਾਟਕ ‘ਅਜ਼ਾਦ ਹੋ ਰਹੇ ਗੁਲਾਮ’ ਅਤੇ ਨਾਵਲ ‘ਡਬਲ ਮਰਡਰ’ ਦਾ ਰਲੀਜ਼ ਸਮਾਰੋਹ 15 ਜੁਲਾਈ ਨੂੰ ਸਥਾਨਕ ਟੀਚਰਜ਼ ਹੋਮ ਵਿਖੇ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਇਸ ਨਾਟਕ ਦੀ ਪੇਸ਼ਕਾਰੀ ਨਾਟਿਅਮ ਪੰਜਾਬ ਵੱਲੋਂ ਕੀਤੀ ਜਾਵੇਗੀ ।ਇਹ ਜਾਣਕਾਰੀ ਬਠਿੰਡਾ ਪ੍ਰੈਸ ਕਲੱਬ ਵਿਖੇ ਪੱਤਰਕਾਰ ਵਾਰਤਾ ਦੌਰਾਨ ਨਾਟੀਅਮ ਦੇ ਨਿਰਦੇਸ਼ਕ ਕੀਰਤੀ ਕਿਰਪਾਲ ਵੱਲੋਂ ਸਾਂਝੀ ਕੀਤੀ ਗਈ।ਉਹਨਾਂ ਕਿਹਾ ਕਿ 15 ਜੁਲਾਈ ਨੂੰ ਦੋਵੇਂ ਕਿਤਾਬਾਂ ਸ਼ਾਮ 7.20 ਵਜੇ ਰਲੀਜ਼ ਕੀਤੀਆਂ ਜਾਣਗੀਆਂ। ਉਪਰੰਤ 7.45 ਵਜੇ ਇਸ ਨਾਟਕ ਦਾ ਮੰਚਨ ਸ਼ੁਰੂ ਹੋਵੇਗਾ।ਲੇਖਕ ਬਲਵਿੰਦਰ ਸਰਮਾ ਨੇ ਦੱਸਿਆ ਕਿ ਇਸ ਨਾਟਕ ਵਿੱਚ ਮੋਜ਼ੂਦਾ ਸਿਸਟਮ ਤੇ ਚੋਟ ਕੀਤੀ ਹੈ ਕਿ ਕਿਵੇਂ ਆਮ ਲੋਕਾਂ ਨੂੰ ਇਨਸਾਫ ਨਹੀ ਮਿਲਦੇ, ਪੁਲਿਸ ਜਾਂ ਸਿਆਸਤ ਭ੍ਰਿਸਟਾਚਾਰ ਵਿੱਚ ਡੁੱਬੀ ਹੋਈ ਹੈ, ਇਸ ਲਈ ਆਮ ਵਰਗ ਸਿਸਟਮ ਤੋ ਦੁਖੱੀ ਹੋ ਚੁੱਕਾ ਹੈ ਤੇ ਲੋਕਾਂ ਵਿੱਚ ਵਿਦੇਸ਼ ਜਾਣ ਦਾ ਪਿਆਰ ਵਧ ਰਿਹਾ ਹੈ। ਉਨਾਂ ਕਿਹਾ ਕਿ ਨਾਵਲ ‘ਡਬਲ ਮਰਡਰ’ ਇੱਕ ਭੇਦਭਰੀ ਕਹਾਣੀ ਹੈ।ਇਸ ਮੋਕੇ ਡਾ. ਕਸ਼ਿਸ ਗੁਪਤਾ, ਡਾ. ਪੂਜਾ ਗੁਪਤਾ, ਸੁਦਰਸ਼ਨ ਗੁਪਤਾ, ਮੁਨੀਸ਼ ਪਾਂਧੀ, ਸੁਰਿੰਦਰ ਕੋਰ, ਹਰਭਗਵਾਨ ਸਿੰਘ, ਓਮ ਪ੍ਰਕਾਸ਼ ਚਾਵਲਾ ਆਦਿ ਹਾਜ਼ਰ ਸਨ। 

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply