ਬਠਿੰਡਾ, 12 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹੇ ’ਚ ਹਰਿਆਲੀ ਵਧਾਉਣ ਲਈ ਸ਼ੁਰੂ ਕੀਤੀ ਗਈ ‘ਆਈ ਹਰਿਆਲੀ’ ਐਪ ਰਾਹੀਂ ਜ਼ਿਲ੍ਹੇ ’ਚ ਪਿਛਲੇ 1 ਮਹੀਨੇ ’ਚ 93233 ਪੌਦੇ ਮੁਫ਼ਤ ਵੰਡੇ ਜਾ ਚੁੱਕੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਨੇ ਦੱਸਿਆ ਕਿ ਜੰਗਲਾਤ ਵਿਭਾਗ ਵਲੋਂ ਲਾਂਚ ਕੀਤੇ ਗਏ ਇਸ ਐਪ ਰਾਹੀਂ ਪੌਦਿਆਂ ਲਈ ਆਰਡਰ ਦਿੱਤਾ ਜਾਂਦਾ ਹੈ। ਉਨਾਂ ਨੇ ਦੱਸਿਆ ਕਿ ਨਵੀਂ ਤਕਨੀਕ ਦੀ ਸਹਾਇਤਾ ਨਾਲ ਚਲਾਇਆ ਜਾ ਰਿਹਾ ਇਹ ਉਪਰਾਲਾ ਬਠਿੰਡਾ ’ਚ ਹਰਿਆਲੀ ਵਧਾਉਣ ’ਚ ਅਤਿ ਸਹਾਈ ਸਿੱਧ ਹੋ ਰਿਹਾ ਹੈ। ਇਸ ਦੇ ਉਪਯੋਗ ਰਾਹੀਂ ਬਠਿੰਡਾ ਨੂੰ ਸਾਫ਼, ਹਰਿਆਵਲ ਅਤੇ ਪ੍ਰਦੂਸ਼ਣ ਤੋਂ ਮੁਕਤ ਰੱਖਣ ’ਚ ਵੀ ਸਹਾਇਤਾ ਮਿਲੇਗੀ। ਇਹ ਪੌਦੇ ਨਗਰ ਕਾਊਂਸਲ ਬਠਿੰਡਾ ਦੀਆਂ 23 ਨਗਰ ਕਾਊਂਸਲਾਂ ਅਤੇ ਨਗਰ ਪੰਚਾਇਤਾਂ ’ਚ 3436 ਲਾਭਪਾਤਰੀਆਂ ਨੂੰ ਵੰਡੇ ਗਏ। ਇਸੇ ਤਰ੍ਹਾਂ ਪੇਂਡੂ ਖੇਤਰ ’ਚ 246 ਪਿੰਡਾਂ ਦੇ 3708 ਲਾਭਪਾਤਰੀਆਂ ਨੂੰ ਪੌਦੇ ਵੰਡੇ ਗਏ।ਉਹਨਾਂ ਦੱਸਿਆ ਕਿ ‘ਆਈ ਹਰਿਆਲੀ’ ਐਪ ਤੋਂ ਇਲਾਵਾ ਵੀ ਆਮ ਜਨਤਾ ਜੰਗਲਾਤ ਵਿਭਾਗ ਦੀਆਂ 11 ਨਰਸਰੀਆਂ ਤੋਂ ਪੌਦੇ ਲੈ ਸਕਦੇ ਹਨ। ਇਹ ਨਰਸਰੀਆਂ ਬਠਿੰਡਾ, ਗੋਬਿੰਦਪੁਰਾ, ਗੋਨਿਆਣਾ, ਬੀੜ ਤਲਾਬ, ਜੰਗੀਰਾਨਾ, ਭਾਗੀਵਾਂਦਰ, ਮੌੜ, ਬੀੜ ਮੰਡੀ ਫੂਲ, ਸਿਧਾਣਾ, ਪੂਹਲਾ ਅਤੇ ਦਿਆਲਪੁਰਾ ਵਿਖੇ ਸਥਿਤ ਹਨ। ਜੰਗਲਾਤ ਵਿਭਾਗ ਵਲੋਂ ਇਹ ਐਪ ਗੂਗਲ ਪਲੇਅ ਸਟੋਰ ’ਚੋਂ ਸਾਰੇ ਐਂਡਰੋਆਇਡ ਫੋਨਾਂ ’ਤੇ ਉਪਲਬਧ ਹੈ।ਇਸ ਐਪ ਰਾਹੀਂ ਲੱਕੜ, ਦਵਾਈਆਂ ਦੇ ਪੌਦੇ, ਫਲ ਅਤੇ ਆਰਨਾਮੈਂਟਲ ਪੌਦੇ ਆਰਡਰ ਕੀਤੇ ਜਾਂਦੇ ਹਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …