ਬਠਿੰਡਾ, 13 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੀ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੁਆਰਾ ਦਾਣਾ ਮੰਡੀ ਰੋਡ ਏਰੀਏ
ਵਿਚ ਹਰਿਆਲੀ ਲਿਆਉਣ ਲਈ ਬੂਟੇ ਲਗਾਏ ਗਏ।ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਦੱਸਿਆ ਦਾਣਾ ਮੰਡੀ ਰੋਡ ਅਤੇ ਨਾਲ ਲੱਗਦੇ ਏਰੀਏ ਗਲੀ ਮੁਹੱਲੇ ਵਿੱਚ ਹਰਿਆਲੀ ਲਿਆਉਣ ਲਈ ਸੰਸਥਾ ਦੁਆਰਾ ਚਲਾਏ ਜਾ ਰਹੇ ਈਵਨਿੰਗ ਸਕੂਲ ਦੇ ਬੱਚਿਆ ਤੋਂ ਪੌਦੇ ਲਗਵਾਏ ਗਏ।ਉਨ੍ਹਾਂ ਕਿਹਾ ਕਿ ਬਰਸਾਤ ਦੇ ਦਿਨ ਸ਼ੁਰੂ ਹੋਣ ਵਾਲੇ ਹਨ।ਇਸ ਲਈ ਹਰ ਇਕ ਇਨਸਾਨ ਨੂੰ ਆਪਣੇ ਘਰ ਅਤੇ ਆਲੇ ਦੁਆਲੇ ਇਲਾਕੇ ਵਿੱਚ ਇੱਕ ਪੌਦਾ ਲਗਾ ਕੇ ਉਸ ਨੂੰ ਆਪਣੇ ਬੱਚਿਆ ਦੀ ਤਰ੍ਹਾਂ ਪਾਲਨਾ ਕਰਨੀ ਚਾਹਿੰਦੀ ਹੈ।ਜੇਕਰ ਅੱਜ ਅਸੀਂ ਵਾਤਾਵਰਨ ਨੂੰ ਹਰਿਆ ਭਰਿਆ ਰੱਖਾਗੇ, ਤਾਂ ਹੀ ਸ਼ੁੱਧ ਹਵਾ ਅਤੇ ਪ੍ਰਦੂਸ਼ਣ ਮੁਕਤ ਆਲਾ ਦੁਆਲਾ ਮਿਲੇਗਾ।ਇਸ ਮੌਕੇ ਸਕੂਲ ਦੇ ਬੱਚਿਆ ਨੇ ਆਪਣੇ ਘਰ ਦੇ ਬਾਹਰ ਪੌਦੇ ਲਗਾ ਕੇ ਉਸ ਦੀ ਦੇਖ ਰੇਖ ਕਰਨ ਦਾ ਪ੍ਰਣ ਲਿਆ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media